ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਕਬੱਡੀ ਖਿਡਾਰੀ ਜਸਕਰਨ ਸਿੰਘ ਸੰਧੂ ਨੂੰ ਦਿੱਤੀ ਅੰਤਿਮ ਵਿਦਾਇਗੀ

09/07/2017 4:38:12 AM

ਲੰਡਨ (ਰਾਜਵੀਰ ਸਮਰਾ)— ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਤਿੰਦਰ ਸਿੰਘ ਗੋਲਡੀ ਦੇ ਬੇਟੇ ਅਤੇ ਸਾਬਕਾ ਕਬੱਡੀ ਖਿਡਾਰੀ ਜਸਕਰਨ ਸਿੰਘ ਸੰਧੂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ। ਉਪਰੰਤ ਗੁਰਦੁਆਰਾ ਸਿੰਘ ਸਭਾ ਸਲੋਹ ਵਿਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਹੋਈ। ਸ਼ਬਦ ਕੀਰਤਨ ਤੋਂ ਉਪਰੰਤ ਗੁਰੂ ਘਰ ਦੇ ਮੁੱਖ ਸੇਵਾਦਾਰ ਸ: ਜੋਗਿੰਦਰ ਸਿੰਘ, ਮਲਕੀਤ ਸਿੰਘ ਬੀਰਮੀ, ਡਾ: ਬੀਬੀ ਦਲਜੀਤ ਕੌਰ ਸੇਖੋਂ, ਕਾਸਲ ਲੀਡਰ ਮੁਨੱਵਰ ਹੁਸੈਨ, ਸ: ਸਾਧੂ ਸਿੰਘ ਜੋਗੀ, ਹਰਜਿੰਦਰ ਸਿੰਘ ਢੱਡਵਾੜ, ਦਵਿੰਦਰ ਸਿੰਘ ਪਤਾਰਾ, ਜਸਵੰਤ ਸਿੰਘ ਰੰਧਾਵਾ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜਸਕਰਨ ਦੇ ਜਾਣ ਨਾਲ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬੁਲਾਰਿਆਂ ਕਿਹਾ ਕਿ ਸਤਿੰਦਰਪਾਲ ਸਿੰਘ ਗੋਲਡੀ, ਸ: ਰੇਸ਼ਮ ਸਿੰਘ ਡੇਲ ਅਤੇ ਪਰਿਵਾਰ ਦੀ ਪੰਜਾਬੀ ਭਾਈਚਾਰੇ ਲਈ ਵੱਡੀ ਦੇਣ ਹੈ ਅਤੇ ਜਸਕਰਨ ਵੀ ਆਪਣੇ ਪਰਿਵਾਰ ਵਾਂਗ ਕਬੱਡੀ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁਟਦਾ ਪੰਜਾਬ ਵਿਚ ਹੋਏ ਵਿਸ਼ਵ ਕੱਪ ਵਿਚ ਹਿੱਸਾ ਲਿਆ। ਜਸਕਰਨ ਦੇ ਦੋਸਤਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜਸਕਰਨ ਲਈ ਪਰਿਵਾਰ ਰਿਸ਼ਤੇ ਬੜੇ ਅਹਿਮੀਅਤ ਰੱਖਦੇ ਸਨ ਅਤੇ ਉਹ ਹਮੇਸ਼ਾ ਨੌਜਵਾਨਾਂ ਨੂੰ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਲਈ ਉਤਸ਼ਾਹਿਤ ਕਰਦਾ ਰਹਿੰਦਾ ਸੀ । ਇਸ ਮੌਕੇ ਇੰਗਲੈਂਡ ਭਰ ਤੋਂ ਗੁਰੂ ਘਰਾਂ ਦੇ ਨੁਮਾਇੰਦੇ, ਵੱਖ-ਵੱਖ ਸਭਾ ਸੁਸਾਈਟੀਆਂ ਦੇ ਆਗੂ, ਕਬੱਡੀ ਕਲੱਬਾਂ ਦੇ ਨੁਮਾਇੰਦੇ ਅਤੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਬੱਡੀ ਖਿਡਾਰੀ ਸ਼ਾਮਿਲ ਹੋਏ।


Related News