''ਹੇਰਾਂ ''ਚ ਛਿੰਞ ਮੇਲਾ ਤੇ ਕਬੱਡੀ ਕੱਪ ਧੂਮ-ਧੜੱਕੇ ਨਾਲ ਭਲਕੇ ਸ਼ੁਰੂ ਹੋਵੇਗਾ''

Thursday, Mar 22, 2018 - 10:00 AM (IST)

''ਹੇਰਾਂ ''ਚ ਛਿੰਞ ਮੇਲਾ ਤੇ ਕਬੱਡੀ ਕੱਪ ਧੂਮ-ਧੜੱਕੇ ਨਾਲ ਭਲਕੇ ਸ਼ੁਰੂ ਹੋਵੇਗਾ''

ਮੱਲ੍ਹੀਆਂ ਕਲਾਂ, (ਟੁੱਟ)— ਦਸਮੇਸ਼ ਸਪੋਰਟਸ ਐਂਡ ਵੈੱਲਫੇਅਰ ਸੋਸਾਇਟੀ ਪਿੰਡ ਹੇਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐੱਨ. ਆਰ. ਆਈਜ਼, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਛਿੰਞ ਮੇਲਾ ਤੇ ਕਬੱਡੀ ਕੱਪ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੂਬਾ ਚੇਅਰਮੈਨ ਕਿਸਾਨ ਸੈੱਲ ਪੰਜਾਬ ਮੁਖਤਿਆਰ ਸਿੰਘ ਹੇਰ, ਪ੍ਰਸਿੱਧ ਗੀਤਕਾਰ ਵਿਜੇ ਧੰਮੀ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸਰਬਨ ਸਿੰਘ ਹੇਰ, ਤਰਸੇਮ ਸਿੰਘ ਤੇ ਗੁਰਦਿਆਲ ਸਿੰਘ ਦੀ ਸਰਪ੍ਰਸਤੀ ਹੇਠ ਤੇ ਗੀਤਕਾਰ ਮਿੰਟੂ ਹੇਰ, ਸਾਬਕਾ ਸਰਪੰਚ ਮਨੋਹਰ ਲਾਲ ਬੈਂਸ ਅਤੇ ਗਾਇਕ ਸੀਰਾ ਜਸਵੀਰ ਦੀ ਅਗਵਾਈ ਵਿਚ 23, 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਪ੍ਰਬੰਧਕਾਂ ਦੀ ਸੂਚਨਾ ਮੁਤਾਬਕ 23 ਮਾਰਚ ਨੂੰ ਛਿੰਞ ਮੇਲੇ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਡਾ. ਨਵਜੋਤ ਸਿੰਘ ਦਹੀਆ, ਵਿਧਾਨ ਸਭਾ ਹਲਕਾ ਨਕੋਦਰ ਕਾਂਗਰਸ ਇੰਚਾਰਜ ਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਤੇ ਪ੍ਰਧਾਨ ਆਲ ਟਰੱਕ ਆਪਰੇਟਰ ਯੂਨੀਅਨ ਪੰਜਾਬ ਹੈਪੀ ਸੰਧੂ ਸ਼ਿਰਕਤ ਕਰਨਗੇ। ਇਸ ਸਮੇਂ ਅੰਤਰਰਾਸ਼ਟਰੀ ਪਹਿਲਵਾਨ ਸੋਨੂੰ ਘੱਗਰ ਤੇ ਬਿੰਦਾ ਬਿਸ਼ਨਪੁਰੀਏ ਵਿਚਕਾਰ ਪਟਕੇ ਦੀ ਕੁਸ਼ਤੀ ਹੋਵੇਗੀ। ਸਾਰੀਆਂ ਕੁਸ਼ਤੀਆਂ ਮਿੱਟੀ ਵਿਚ ਹੋਣਗੀਆਂ।
ਸ਼ਾਮ 5 ਵਜੇ ਜੇਤੂ ਪਹਿਲਵਾਨਾਂ ਨੂੰ ਸਰਬਨ ਸਿੰਘ ਹੇਰ, ਤਰਸੇਮ ਸਿੰਘ, ਵਿਜੇ ਧੰਮੀ, ਮੁਖਤਿਆਰ ਸਿੰਘ ਹੇਰ, ਮਨੋਹਰ ਲਾਲ ਬੈਂਸ ਇਨਾਮ ਤਕਸੀਮ ਕਰਨਗੇ। 24 ਮਾਰਚ ਨੂੰ ਤੀਸਰੇ ਕਬੱਡੀ ਕੱਪ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਮੁੱਖ ਮਹਿਮਾਨ ਮਾਰਕਫੱੈਡ ਪੰਜਾਬ ਚੇਅਰਮੈਨ ਅਮਰਜੀਤ ਸਿੰਘ ਸਮਰਾ ਤੇ ਹਲਕਾ ਵਿਧਾਇਕ ਨਕੋਦਰ ਗੁਰਪ੍ਰਤਾਪ ਸਿੰਘ ਵਡਾਲਾ ਹੋਣਗੇ।


Related News