ਮਹਿਲਾ ਜੂਨੀਅਰ ਵਿਸ਼ਵ ਕੱਪ ’ਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰੇਗੀ ਜਯੋਤੀ ਸਿੰਘ
Tuesday, Nov 11, 2025 - 11:26 AM (IST)
ਨਵੀਂ ਦਿੱਲੀ– ਹਾਕੀ ਇੰਡੀਆ ਨੇ ਚਿਲੀ ਦੇ ਸੈਂਟਿਆਗੋ ਵਿਚ 25 ਨਵੰਬਰ ਤੋਂ 13 ਦਸੰਬਰ ਤੱਕ ਹੋਣ ਵਾਲੇ ਐੱਫ. ਆਈ. ਐੱਚ. ਮਹਿਲਾ ਜੂਨੀਅਰ ਵਿਸ਼ਵ ਕੱਪ ਲਈ ਜਯੋਤੀ ਸਿੰਘ ਦੀ ਅਗਵਾਈ ਵਿਚ 20 ਮੈਂਬਰੀ ਟੀਮ ਦਾ ਐਲਾਨ ਕੀਤਾ। ਸਾਬਕਾ ਭਾਰਤੀ ਕੌਮਾਂਤਰੀ ਖਿਡਾਰੀ ਤੁਸ਼ਾਰ ਖਾਂਡੇਕਰ ਦੀ ਕੋਚਿੰਗ ਵਾਲੀ 20 ਮੈਂਬਰੀ ਟੀਮ ਵਿਚ 18 ਮੁੱਖ ਖਿਡਾਰੀ ਤੇ ਦੋ ਬਦਲਵੀਆਂ ਖਿਡਾਰਨਾਂ ਸ਼ਾਮਲ ਹਨ। ਭਾਰਤ ਨੂੰ ਪੂਲ-ਸੀ ਵਿਚ ਰੱਖਿਆ ਗਿਆ ਹੈ ਤੇ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ 1 ਦਸੰਬਰ ਤੋਂ ਨਾਮੀਬੀਆ ਵਿਰੁੱਧ ਕਰੇਗਾ।
ਭਾਰਤੀ ਟੀਮ- ਗੋਲਕੀਪਰ : ਨਿਧੀ, ਏਨਗਿਲ ਹਰਸ਼ਾ ਰਾਣੀ ਮਿੰਜ। ਡਿਫੈਂਡਰ : ਸਾਕਸ਼ੀ ਰਾਣਾ, ਇਸ਼ਿਕਾ, ਸੁਨੇਲਿਤਾ ਟੋਪੋ, ਜਯੋਤੀ ਸਿੰਘ (ਕਪਤਾਨ), ਖੈਦੇਮ ਸ਼ਿਲੇਮਾ ਚਾਨੂ, ਬਿਨਿਮਾ ਧਾਨ। ਫਾਰਵਰਡ : ਸੋਨਮ, ਪੂਰਣਿਮਾ ਯਾਦਵ, ਕਨਿਕਾ ਸਿਵਾਚ, ਹਿਨਾ ਬਾਨੋ ਤੇ ਸੁਖਵੀਰ ਕੌਰ। ਬਦਲਵੀਆਂ ਖਿਡਾਰਨਾਂ : ਪ੍ਰਿਯਕਾ ਯਾਦਵ, ਪਾਰਵਤੀ ਟੋਪਨੋ।
