ਜਵਾਲਾ ਗੁੱਟਾ ਨੇ ਸਾਇਨਾ ''ਤੇ ਵਿੰਨ੍ਹਿਆ ਨਿਸ਼ਾਨਾ

04/05/2018 1:54:10 AM

ਨਵੀਂ ਦਿੱਲੀ— ਆਪਣੇ ਤਿੱਖੇ ਤੇਵਰਾਂ ਨੂੰ ਲੈ ਕੇ ਮਸ਼ਹੂਰ ਡਬਲਜ਼ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਪਿਤਾ ਦੇ ਮਾਨਤਾ ਪੱਤਰ ਲਈ ਧਮਕੀ ਦੇਣ ਵਾਲੀ ਸਟਾਰ ਖਿਡਾਰਨ ਸਾਇਨਾ ਨੇਹਵਾਲ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਉਸ ਦੀ ਸਖਤ ਆਲੋਚਨਾ ਕੀਤੀ ਹੈ। 
ਸਾਇਨਾ ਨੇ ਆਪਣੇ ਪਿਤਾ ਹਰਵੀਰ ਸਿੰਘ ਦਾ ਮਾਨਤਾ ਪੱਤਰ ਨਾ ਬਣਨ ਦੇ ਮੁੱਦੇ 'ਤੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਉਠਾਉਂਦੇ ਹੋਏ ਮੈਚ ਨਾ ਖੇਡਣ ਦੀ ਧਮਕੀ ਦਿੱਤੀ ਸੀ। ਸਾਇਨਾ ਦੀ ਇਸ ਧਮਕੀ ਤੋਂ ਬਾਅਦ ਭਾਰਤੀ ਓਲੰਪਿਕ ਸੰਘ (ਆਈ. ਓ. ਸੀ.) ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਹਰਵੀਰ ਦਾ ਮਾਨਤਾ ਪੱਤਰ ਬਣਵਾ ਦਿੱਤਾ। ਇਸ ਤੋਂ ਬਾਅਦ ਸਾਇਨਾ ਨੇ ਆਈ. ਓ. ਏ. ਦਾ ਸ਼ੁਕਰੀਆ ਅਦਾ ਕੀਤਾ। 
ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੀ ਜਵਾਲਾ ਨੇ ਇਸ ਮਾਮਲੇ 'ਚ ਆਪਣੇ ਟਵੀਟ 'ਚ ਲਿਖਿਆ, ''ਮੇਰਾ ਪਰਿਵਾਰ ਹਮੇਸ਼ਾ ਟਿਕਟਾਂ ਲਈ ਪੂਰਾ ਭੁਗਤਾਨ ਕਰਦਾ ਸੀ ਅਤੇ ਹੋਟਲ ਵਿਚ ਰੁਕਦਾ ਸੀ। ਮੈਨੂੰ ਨਹੀਂ ਪਤਾ ਕਿ ਕੀ ਵਾਅਦਾ ਕੀਤਾ ਗਿਆ ਸੀ ਅਤੇ ਕੀ ਮੰਗ ਸੀ। ਜਦੋਂ ਤੁਸੀਂ ਖੇਡਾਂ ਅਤੇ ਉਸ ਦੀਆਂ ਤਾਰੀਖਾਂ ਬਾਰੇ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਜਾਣਦੇ ਹੋ ਤਾਂ ਕੀ ਇਹ ਬਿਹਤਰ ਨਹੀਂ ਹੁੰਦਾ ਕਿ ਸਭ ਚੀਜ਼ਾਂ ਸੁਚਾਰੂ ਰੂਪ ਨਾਲ ਪਹਿਲਾਂ ਹੀ ਤੈਅ ਕਰ ਲਈਆਂ ਜਾਣ। ਨਾ ਖੇਡਣ ਦੀ ਧਮਕੀ ਦੇਣਾ...ਕੀ ਇਹ ਸਹੀ ਗੱਲ ਹੈ?


Related News