ਅਟਲਾਂਟਾ ਨੂੰ 2-1 ਨਾਲ ਹਰਾ ਕੇ ਯੁਵੈਂਟਸ ਨੇ ਇਟਾਲੀਅਨ ਕੱਪ ਫਾਈਨਲ ਜਿੱਤਿਆ

Friday, May 21, 2021 - 03:21 AM (IST)

ਅਟਲਾਂਟਾ ਨੂੰ 2-1 ਨਾਲ ਹਰਾ ਕੇ ਯੁਵੈਂਟਸ ਨੇ ਇਟਾਲੀਅਨ ਕੱਪ ਫਾਈਨਲ ਜਿੱਤਿਆ

ਰੇਗੀਓ ਐਮੀਲਿਆ (ਇਟਲੀ)– ਜਿਆਂਲੁਇਗੀ ਬੁਫੋਨ ਨੇ ਯੁਵੈਂਟਸ ਲਈ ਆਪਣੇ ਸ਼ਾਨਦਾਰ ਕਰੀਅਰ ਦੀ ਆਖਰੀ ਟਰਾਫੀ ਜਿੱਤੀ ਜਦੋਂ ਉਸਦੀ ਟੀਮ ਨੇ ਇਟਾਲੀਅਨ ਕੱਪ ਫੁੱਟਬਾਲ ਫਾਈਨਲ ਵਿਚ ਅਟਲਾਂਟਾ ਨੂੰ 2-1 ਨਾਲ ਹਰਾਇਆ। ਯੁਵੈਂਟਸ ਨੇ ਰਿਕਾਰਡ 14ਵਾਂ ਖਿਤਾਬ ਜਿੱਤਿਆ।

ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ

PunjabKesari
ਸਟਾਰ ਫਾਰਵਰਡ ਕ੍ਰਿਸਟਿਆਨੋ ਰੋਨਾਲਡੋ ਦਾ ਇਹ ਪਹਿਲਾ ਖਿਤਾਬ ਹੈ। ਇਕ ਸਾਲ ਵਿਚ ਪਹਿਲੀ ਵਾਰ ਦਰਸ਼ਕਾਂ ਨੂੰ ਸਟੇਡੀਅਮ ਦੇ ਅੰਦਰ ਜਸ਼ਨ ਮਨਾਉਣ ਦਾ ਮੌਕਾ ਮਿਲਿਆ। ਤਕਰੀਬਨ 4300 ਸਮਰਥਕ ਇਹ ਮੈਚ ਦੇਖਣ ਲਈ ਸਟੇਡੀਅਮ ਵਿਚ ਮੌਜੂਦ ਸਨ। ਅਟਲਾਂਟਾ ਨੇ ਆਖਰੀ ਵਾਰ 1963 ਵਿਚ ਇਟਾਲੀਅਨ ਕੱਪ ਜਿੱਤਿਆ ਸੀ। ਪਿਛਲੇ ਤਿੰਨ ਫਾਈਨਲ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿਚ 2019 ਵਿਚ ਲਾਜੀਓ ਹੱਥੋਂ ਮਿਲੀ ਹਾਰ ਸ਼ਾਮਲ ਹੈ।

ਇਹ ਖ਼ਬਰ ਪੜ੍ਹੋ- ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News