ਵਾਰਨਰ ਪੂਰੀ ਤਰ੍ਹਾਂ ਫਿੱਟ ਹੋਇਆ ਤਾਂ ਅਫਗਾਨਿਸਤਾਨ ਖਿਲਾਫ ਖੇਡੇਗਾ : ਲੈਂਗਰ

05/31/2019 1:24:52 PM

ਬ੍ਰਿਸਟਲ— ਆਸਟਰੇਲੀਆਈ ਕੋਚ ਜਸਟਿਨ ਲੈਂਗਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਲੈ ਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਲੈਂਗਰ ਨੇ ਕਿਹਾ ਕਿ ਖੱਬੇ ਹੱਥ ਦਾ ਇਹ ਬੱਲੇਬਾਜ਼ ਜੇਕਰ ਪੂਰੀ ਤਰ੍ਹਾਂ ਫਿੱਟ ਹੋਇਆ ਤਾਂ ਹੀ ਅਫਗਾਨਿਸਤਾਨ ਦੇ ਖਿਲਾਫ ਸ਼ਨੀਵਾਰ ਨੂੰ ਵਰਲਡ ਕੱਪ ਦੇ ਉਨ੍ਹਾਂ ਦੇ ਪਹਿਲੇ ਮੁਕਾਬਲੇ 'ਚ ਖੇਡੇਗਾ। ਲੈਂਗਰ ਅਜੇ ਵਾਰਨਰ ਦੀ ਫਿੱਟਨੈਸ ਨੂੰ ਲੈ ਕੇ ਕਾਫੀ ਮਿਹਨਤ ਕਰ ਰਹੇ ਹਨ ਪਰ ਉਨ੍ਹਾਂ ਕਿਹਾ ਕਿ ਜੇਕਰ ਇਹ ਧਾਕੜ ਬੱਲੇਬਾਜ਼ ਪੂਰੀ ਤਰ੍ਹਾਂ ਫਿੱਟ ਨਹੀਂ ਹੋਇਆ ਤਾਂ ਉਹ ਕੋਈ ਮੌਕਾ ਨਹੀਂ ਲੈਣਗੇ। ਵਾਰਨਰ ਦੀ ਕਮਰ ਦੀ ਮਾਸਪੇਸ਼ੀਆਂ 'ਚ ਸੱਟ ਹੈ। 
PunjabKesari
ਲੈਂਗਰ ਨੇ ਕਿਹਾ, ''ਬੁੱਧਵਾਰ ਨੂੰ ਉਸ ਦੀ ਮਾਸਪੇਸ਼ੀਆਂ 'ਚ ਸੋਜ ਸੀ ਪਰ ਉਹ ਮੈਚ ਖੇਡਣਾ ਚਾਹੁੰਦਾ ਹੈ। ਉਹ ਸਾਰੇ 15 ਖਿਡਾਰੀਆਂ ਦੀ ਤਰ੍ਹਾਂ ਮੈਦਾਨ 'ਚ ਉਤਰਨਾ ਚਾਹੁੰਦਾ ਹੈ।'' ਲੈਂਗਰ ਨੇ ਕਿਹਾ, ''ਉਹ ਕਾਫੀ ਮਿਹਨਤ ਕਰ ਰਿਹਾ ਹੈ, ਪੂਰੀ ਤਰ੍ਹਾਂ ਜੋਸ਼ 'ਚ ਹੈ। ਉਹ ਕਾਫੀ ਖੁਸ਼ ਹੈ ਜੋ ਚੰਗੀ ਗੱਲ ਹੈ। ਉਹ ਅਜੇ ਖੇਡਣਾ ਚਾਹੁੰਦਾ ਹੈ ਪਰ ਸਾਨੂੰ ਇਹ ਅਜੇ ਯਕੀਨੀ ਕਰਨਾ ਹੈ ਕਿ ਉਹ ਪੂਰੀ ਤਰ੍ਹਾਂ ਫਿੱਟ ਹੈ।'' ਵਾਰਨਰ ਜੇਕਰ ਫਿੱਟ ਨਹੀਂ ਹੋਇਆ ਤਾਂ ਸ਼ਾਨ ਮਾਰਸ਼ ਅਤੇ ਉਸਮਾਨ ਖਵਾਜਾ ਆਸਟਰੇਲੀਆ ਲਈ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।''


Tarsem Singh

Content Editor

Related News