ਜੂਨੀਅਰ ਵਿਸ਼ਵ ਕੱਪ : ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਭਾਰਤ ਸੈਮੀਫਾਈਨਲ ''ਚ ਪੁੱਜਾ
Friday, Apr 08, 2022 - 06:05 PM (IST)
ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ. ਆਈ. ਐੱਚ ਜੂਨੀਅਰ ਵਿਸ਼ਵ ਕੱਪ 'ਚ ਆਪਣੀ ਜੇਤੂ ਮੁਹਿੰਮ ਜਾਰੀ ਰਖਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਕੁਆਰਟਰ ਫਾਈਨਲ 'ਚ ਦੱਖਣੀ ਕੋਰੀਆ ਨੂੰ 3-0 ਨਾਲ ਸ਼ਿਕਸਤ ਦਿੱਤੀ। ਇਹ ਸਿਰਫ ਦੂਜੀ ਵਾਰ ਹੈ ਜਦੋਂ ਭਾਰਤ ਇਸ ਟੂਰਨਾਮੈਂਟ ਦੇ ਆਖ਼ਰੀ ਚਾਰ 'ਚ ਪਹੁੰਚਿਆ ਹੈ। ਪੂਲ ਪੜਾਅ 'ਚ ਸਾਰੇ ਮੈਚਾਂ 'ਚ ਜਿੱਤ ਦੇ ਬਅਦ ਸੂਚੀ 'ਚ ਚੋਟੀ 'ਤੇ ਰਹਿਣ ਵਾਲੀ ਭਾਰਤੀ ਟੀਮ ਵਲੋਂ ਮੁਮਤਾਜ਼ ਖ਼ਾਨ (11ਵੇਂ ਮਿੰਟ), ਲਾਲਰਿੰਡੀਕੀ (15ਵੇਂ ਮਿੰਟ) ਤੇ ਸੰਗੀਤਾ ਕੁਮਾਰੀ (41ਵੇਂ ਮਿੰਟ) ਨੇ ਗੋਲ ਕੀਤੇ।
ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ 'ਤੇ ਲੱਗਾ ਭਾਰੀ ਜੁਰਮਾਨਾ, ਇਹ ਰਹੀ ਵੱਡੀ ਵਜ੍ਹਾ
ਜੂਨੀਅਰ ਵਿਸ਼ਵ ਕੱਪ 'ਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2013 'ਚ ਜਰਮਨੀ ਦੇ ਮੋਨਸ਼ੇਨਗਲਾਬਾਖ 'ਚ ਕਾਂਸੀ ਤਮਗ਼ਾ ਜਿੱਤਣਾ ਰਿਹਾ ਹੈ। ਕੋਰੀਆ ਦੇ ਖ਼ਿਲਾਫ਼ ਭਾਰਤ ਨੇ ਹੌਲੀ ਸ਼ੁਰੂਆਤ ਕੀਤੀ, ਪਰ ਸ਼ੁਰੂਆਤੀ 10 ਮਿੰਟ ਦੇ ਖੇਡ ਦੇ ਬਾਅਦ ਮੈਚ 'ਚ ਆਪਣਾ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ। ਭਾਰਤੀ ਖਿਡਾਰੀਆਂ ਨੇ ਆਪਣੀ ਰਫ਼ਤਾਰ ਨਾਲ ਕੋਰੀਆ ਦੀ ਡਿਫੈਂਸ ਲਾਈਨ ਨੂੰ ਪਰੇਸਾਨ ਕੀਤਾ। ਸ਼ਰਮਿਲਾ ਦੇਵੀ ਨੇ ਟੀਮ ਗੇਂਦ 'ਤੇ ਸ਼ਾਨਦਾਰ ਕੰਟਰੋਲ ਨਾਲ ਟੀਮ ਦੇ ਲਈ ਮੌਕਾ ਬਣਾਇਆ ਤੇ ਸ਼ਾਟ ਕਾਰਨਰ 'ਤੇ ਸਲੀਮਾ ਟੇਟੇ ਦੇ ਸ਼ਾਟ ਨੂੰ ਮੁਮਤਾਜ਼ ਨੇ ਗੋਲ 'ਚ ਬਦਲ ਦਿੱਤਾ। ਇਹ ਟੂਰਨਾਮੈਂਟ 'ਚ ਉਨ੍ਹਾਂ ਦਾ ਛੇਵਾਂ ਗੋਲ ਸੀ।
ਪਹਿਲੇ ਕੁਆਰਟਰ ਦੇ ਅੰਤ 'ਚ ਲਾਲਰਿੰਡੀਕੀ ਨੇ ਭਾਰਤ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ। ਦੀਪਿਕਾ ਨੇ ਸ਼ਾਨਦਾਰ ਰਿਵਰਸ ਸ਼ਾਟ ਨੂੰ ਕੋਰੀਆ ਦੀ ਗੋਲਕੀਪਰ ਇਯੁੰਜੀ ਕਿਮ ਨੇ ਰੋਕ ਦਿੱਤਾ ਪਰ ਰਿਬਾਊਂਡ 'ਤੇ ਲਾਲਿਰੰਡੀਕੀ ਨੇ ਇਸ ਨੂੰ ਗੋਲ ਕਰ ਦਿੱਤਾ। ਮੈਚ ਦੇ ਦੂਜੇ ਕੁਆਰਟਰ 'ਚ ਵੀ ਭਾਰਤੀ ਟੀਮ ਕੋਰੀਆ 'ਤੇ ਹਾਵੀ ਰਹੀ ਪਰ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ। ਹਾਫ਼ ਟਾਈਮ ਤਂ ਪਹਿਲਾਂ ਦੋਵੇਂ ਕੁਆਰਟਰ 'ਚ ਭਾਰਤ ਦੇ ਦਬਦਬੇ ਤੇ ਡਿਫੈਂਸ ਲਾਈਨ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਅੰਦਾਜ਼ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੌਰਾਨ ਸਿਰਫ਼ ਇਕ ਵਾਰ ਗੇਂਦ ਗੋਲਕੀਪਰ ਬੀਚੂ ਦੇਵੀ ਖਾਰੀਬਾਮ ਤਕ ਪੁੱਜੀ। ਉਨ੍ਹਾਂ ਨੇ 30ਵੇਂ ਮਿੰਟ 'ਚ ਕੋਰੀਆ ਦੀ ਕਪਤਾਨ ਸੇਓਨਾ ਕਿਮ ਦੀ ਸਟ੍ਰੋਕ 'ਤੇ ਬਚਾ ਕੀਤਾ।
ਦੱਖਣੀ ਕੋਰੀਆ ਨੂੰ ਹਾਫ ਟਾਈਮ ਦੇ ਬਾਅਦ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਕਿਮ ਦਾ ਸ਼ਾਟ ਗੋਲ ਪੋਸਟ ਤੋਂ ਬਾਹਰ ਨਿਕਲ ਗਿਆ। ਇਸ ਦੇ ਕੁਝ ਮਿੰਟ ਬਾਅਦ ਸੰਗੀਤਾ ਨੇ ਭਾਰਤ ਦੀ ਬੜ੍ਹਤ ਨੂੰ 3-0 ਕਰ ਦਿੱਤਾ। ਤਿੰਨ ਗੋਲ ਦੀ ਵੱਡੀ ਬੜ੍ਹਤ ਬਣਾਉਣ ਦੇ ਬਾਅਦ ਵੀ ਭਾਰਤੀ ਟੀਮ ਨੇ ਆਪਣੀ ਲੈਅ ਬਣਾਈ ਰੱਖੀ ਤੇ ਕੋਰੀਆ ਨੂੰ ਕੋਈ ਮੌਕਾ ਦੇਣ ਦੀ ਜਗ੍ਹਾ ਹਮਲਾ ਜਾਰੀ ਰਖਿਆ । ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਤੇ ਦੱਖਣੀ ਕੋਰੀਆ ਦਰਮਿਆਨ ਹੋਣ ਵਾਲੇ ਦੂਜੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।