ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
Wednesday, Apr 06, 2022 - 08:20 PM (IST)
ਨਵੀਂ ਦਿੱਲੀ- ਜੂਨੀਅਰ ਟੈਨਿਸ ਖਿਡਾਰੀ ਮਾਈਕਲ ਕੌਮੇ ਘਾਨਾ ਨੇ ਅਕਰਾ ਵਿਚ ਹੋਏ ਆਈ. ਟੀ. ਐੱਫ. ਜੂਨੀਅਰ ਟੂਰਨਾਮੈਂਟ ਦੇ ਦੌਰਾਨ ਵਿਰੋਧੀ ਸਾਥੀ ਰਾਫੇਲ ਅੰਕਰਾ ਨੂੰ ਥੱਪੜ ਮਾਰ ਦਿੱਤਾ। 15 ਸਾਲ ਦੇ ਕੌਮੇ ਨੇ ਘਾਨਾ ਤੋਂ ਹਾਰਨ ਦੇ ਬਾਅਦ ਅੰਕਰਾ ਨੂੰ ਨੈੱਟ 'ਤੇ ਥੱਪੜ ਮਾਰਿਆ, ਜਿਸ ਨਾਲ ਕੋਰਟ 'ਤੇ ਵਿਵਾਦ ਹੋ ਗਿਆ। ਫ੍ਰੈਂਚਮੈਨ ਕੌਮੇ ਮੁਕਾਬਲੇ ਦਾ ਚੋਟੀ ਦਾ ਦਰਜਾ ਖਿਡਾਰੀ ਸੀ ਪਰ ਅੰਕਰਾ ਨੇ ਸ਼ੁਰੂਆਤੀ ਸੈੱਟ 6-2 ਨਾਲ ਜਿੱਤ ਲਿਆ। ਕੌਮੇ ਨੇ ਦੂਜੇ ਸੈੱਟ ਟਾਈ-ਬ੍ਰੇਕ ਵਿਚ ਹਾਸਲ ਕੀਤਾ। ਫੈਸਲਾਕੁੰਨ ਸੈੱਟ ਵਿਚ ਸਖਤ ਮੁਕਾਬਲਾ ਹੋਇਆ ਤੇ ਇਕ-ਵਾਰ ਫਿਰ ਟਾਈ-ਬ੍ਰੇਕ 'ਤੇ ਚੱਲਾ ਗਿਆ। ਅੰਕਰਾ ਨੇ 6-2, 6-7(5), 7-6(5) ਨਾਲ ਮੈਚ ਜਿੱਤ ਲਿਆ।
Number 1 seeded player Michael Kouame from France 🇫🇷 slaps Raphael Nii Ankrah 🇬🇭 after losing in the ongoing TGF ITF jnrs world tour at the Accra sports stadium pic.twitter.com/pj4WjfifXZ
— KENNETH KWESI GIBSON 🎾 (@Kwesi_Gibson) April 4, 2022
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਮੈਚ ਖਤਮ ਹੋਣ ਤੋਂ ਬਾਅਦ ਦੋਵੇਂ ਖਿਡਾਰੀ ਹੈਂਡਸ਼ੇਕ (ਹੱਥ ਮਿਲਾਉਣ) ਦੇ ਲਈ ਨੈੱਟ ਦੇ ਕੋਲ ਪਹੁੰਚੇ ਪਰ ਮਾਈਕਲ ਕੌਮੇ ਨੇ ਅਚਾਨਕ ਅੰਕਰਾ ਦੇ ਥੱਪੜ ਮਾਰ ਦਿੱਤਾ। ਜਿਸ ਨਾਲ ਸਭ ਲੋਕ ਹੈਰਾਨ ਰਹਿ ਗਏ। ਥੱਪੜ ਦੇ ਕਾਰਨ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਕੌਮੇ ਅਤੇ ਅੰਕਰਾ ਕੋਰਟ 'ਤੇ ਬਹਿਸ ਕਰਦੇ ਦਿਖੇ
ਦੱਸ ਦੇਈਏ ਕਿ ਆਈ. ਟੀ. ਐੱਫ. ਜੂਨੀਅਰ ਰੈਂਕਿੰਗ ਵਿਚ ਕੌਮੇ ਦਾ ਰੈਂਕ 606ਵਾਂ ਸੀ ਜਦਕਿ ਅੰਕਰਾ ਦਾ 1,708 ਰੈਂਕ ਸੀ। ਮਾਈਕਲ ਕੌਮੇ ਨੇ 2022 ਸੀਜ਼ਨ ਵਿਚ ਹੁਣ ਤੱਕ 14 'ਚੋਂ 9 ਮੈਚ ਜਿੱਤੇ ਸਨ। 15 ਸਾਲਾ ਨੇ ਸਾਲ ਦੀ ਸ਼ੁਰੂਆਤ ਜੇ-4 ਕਿਗਾਲੀ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਕੀਤੀ, ਜਿੱਥੇ ਉਹ ਭਾਰਤ ਦੇ ਪ੍ਰਣਵ ਕਾਰਤਿਕ ਤੋਂ ਹਾਰ ਗਏ ਸਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।