ਜੂਨੀਅਰ ਮਹਿਲਾ ਟੀਮ ਨੇ ਬੇਲਾਰੂਸ ਡਿਵੈਲਪਮੈਂਟ ਨੂੰ 6-0 ਨਾਲ ਹਰਾਇਆ

Saturday, Jun 15, 2019 - 05:25 PM (IST)

ਜੂਨੀਅਰ ਮਹਿਲਾ ਟੀਮ ਨੇ ਬੇਲਾਰੂਸ ਡਿਵੈਲਪਮੈਂਟ ਨੂੰ 6-0 ਨਾਲ ਹਰਾਇਆ

ਬਾਰਨੋਵਿਚੀ— ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੇ ਸ਼ਨੀਵਾਰ ਨੂੰ ਬੇਲਾਰੂਸ ਡਿਵੈਲਪਮੈਂਟ ਟੀਮ ਨੂੰ 6-0 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਮਹਿਲਾ ਟੀਮ ਨੇ ਪੰਜ ਮੈਚਾਂ ਦੇ ਇਸ ਦੌਰੇ 'ਚ ਦੋ ਜਿੱਤ, ਦੋ ਹਾਰ ਦੇ ਨਾਲ ਇਕ ਡਰਾਅ ਖੇਡਿਆ। ਭਾਰਤ ਵੱਲੋਂ ਅਜਮੀਨਾ ਕੁਜੂਰ ਨੇ ਪਹਿਲਾ ਗੋਲ ਦਾਗ ਕੇ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਗਗਨਦੀਪ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲ ਕੀਤਾ ਅਤੇ ਭਾਰਤ ਦਾ ਸਕੋਰ 2-0 ਕਰ ਦਿੱਤਾ। 

ਭਾਰਤ ਨੇ ਦੋ ਗੋਲ ਤੋਂ ਅੱਗੇ ਰਹਿੰਦੇ ਹੋਏ ਆਪਣੀ ਹਮਲਾਵਰ ਖੇਡ ਜਾਰੀ ਰੱਖੀ ਅਤੇ ਮਰੀਆਨਾ ਕੁਜੂਰ ਦੇ ਬਿਹਤਰੀਨ ਗੋਲ ਨਾਲ ਟੀਮ ਦਾ ਸਕੋਰ 3-0 ਹੋ ਗਿਆ। ਪਹਿਲੇ ਹਾਫ 'ਚ 3-0 ਤੋਂ ਰਹਿਣ ਦੇ ਬਾਅਦ ਭਾਰਤੀ ਟੀਮ ਦਾ ਪ੍ਰਦਰਸ਼ਨ ਦੂਜੇ ਹਾਫ 'ਚ ਵੀ ਸ਼ਾਨਦਾਰ ਰਿਹਾ ਅਤੇ ਭਾਰਤ ਦੀ ਚੇਤਨਾ ਅਤੇ ਲਾਲਰੇਂਦਿਕੀ ਨੇ ਇਕ-ਇਕ ਗੋਲ ਕਰਕੇ ਟੀਮ ਨੂੰ 5-0 ਦੀ ਬੜ੍ਹਤ ਦਿਵਾ ਦਿੱਤੀ। ਆਖਰੀ ਕੁਆਰਟਰ 'ਚ ਚੇਤਨਾ ਨੇ ਆਪਣਾ ਦੂਜਾ ਅਤੇ ਟੀਮ ਦਾ ਛੇਵਾਂ ਗੋਲ ਕਰਕੇ ਟੀਮ ਦੀ ਬੜ੍ਹਤ ਨੂੰ ਮਜ਼ਬੂਤ ਕਰ ਦਿੱਤਾ। ਮੈਚ ਦੇ ਨਿਰਧਾਰਤ ਸਮੇਂ ਤਕ ਬੇਲਾਰੂਸ ਡਿਵੈਲਪਮੈਂਟ ਵੱਲੋਂ ਕੋਈ ਗੋਲ ਨਾ ਹੋਣ ਕਾਰਨ ਭਾਰਤੀ ਟੀਮ ਨੇ ਇਸ ਮੁਕਾਬਲੇ ਨੂੰ 6-0 ਨਾਲ ਜਿੱਤ ਲਿਆ।


author

Tarsem Singh

Content Editor

Related News