ਮੁਸਕਾਨ ਅਤੇ ਸ਼ਿਵਮ ਨੇ ਅੰਡਰ-15 ਖਿਤਾਬ ਜਿੱਤੇ
Sunday, Jul 22, 2018 - 10:23 AM (IST)

ਨਵੀਂ ਦਿੱਲੀ— ਸ਼ਿਵਮ ਮਹਿਤਾ ਅਤੇ ਮੁਸਕਾਨ ਸਾਂਗਵਾਨ ਨੇ ਪੀ.ਐੱਨ.ਬੀ. ਮੈਟਲਾਈਫ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ 10ਵੇਂ ਅਤੇ ਅੰਤਿਮ ਪੜਾਅ 'ਚ ਸ਼ਨੀਵਾਰ ਨੂੰ ਇੱਥੇ ਤਿਆਗਰਾਜ ਸਟੇਡੀਅਮ 'ਚ ਅੰਡਰ-15 ਵਰਗ 'ਚ ਕ੍ਰਮਵਾਰ ਲੜਕਿਆਂ ਅਤੇ ਲੜਕੀਆਂ ਦੇ ਵਰਗ 'ਚ ਖਿਤਾਬ ਜਿੱਤ ਲਏ।
ਪ੍ਰਤੀਯੋਗਿਤਾ ਦੇ ਦਿੱਲੀ ਪੜਾਅ 'ਚ ਕੁੱਲ 1119 ਯੁਵਾ ਖਿਡਾਰੀਆਂ ਨੇ ਲੜਕਿਆਂ ਅਤੇ ਲੜਕੀਆਂ ਦੇ ਅੰਡਰ-9, 11, 13 ਅਤੇ 15 ਉਮਰ ਵਰਗਾਂ 'ਚ ਹਿੱਸਾ ਲਿਆ। ਲੜਕਿਆਂ ਦੇ ਅੰਡਰ-15 ਵਰਗ 'ਚ ਸ਼ਿਵਮ ਮਹਿਤਾ ਨੇ ਦੇਵ ਮਾਹੇਸ਼ਵਰੀ ਨੂੰ ਤਿੰਨ ਗੇਮ ਦੇ ਸਖਤ ਸੰਘਰਸ਼ 'ਚ 22-20, 13-21, 21-19 ਨਾਲ ਹਰਾਇਆ ਜਦਕਿ ਲੜਕੀਆਂ ਦੇ ਅੰਡਰ-15 ਵਰਗ 'ਚ ਮੁਸਕਾਨ ਸਾਂਗਵਾਨ ਨੇ ਮਨਸਾ ਰਾਵਤ ਨੂੰ ਲਗਾਤਾਰ ਗੇਮਾਂ 'ਚ 21-17, 21-19 ਨਾਲ ਹਰਾਇਆ ਅਤੇ ਖਿਤਾਬ ਆਪਣੇ ਨਾਂ ਕੀਤਾ।