ਜੋਸ਼ੁਆ ਨੇ ਪਾਵੇਤਕਿਨ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਖਿਤਾਬ ਰੱਖਿਆ ਬਰਕਰਾਰ

Sunday, Sep 23, 2018 - 02:35 PM (IST)

ਜੋਸ਼ੁਆ ਨੇ ਪਾਵੇਤਕਿਨ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਖਿਤਾਬ ਰੱਖਿਆ ਬਰਕਰਾਰ

ਲੰਡਨ : ਬ੍ਰਿਟੇਨ ਦੇ ਪੇਸ਼ੇਵਰ ਮੁੱਕੇਬਾਜ਼ ਐਂਥਨੀ ਜੋਸ਼ੁਆ ਨੇ ਵੇਮਬਲੇ ਸਟੇਡੀਅਮ ਵਿਚ ਸ਼ਨੀਵਾਰ ਨੂੰ ਸੱਤਵੇਂ ਦੌਰ ਵਿਚ ਰੂਸ ਦੇ ਅਲੈਗਜ਼ੈਂਡਰ ਪਾਵੇਤਕਿਨ 'ਤੇ ਨਾਕਆਊਟ ਜਿੱਤ ਨਾਲ ਆਪਣਾ ਡਬਲਿਯੂ. ਬੀ. ਏ., ਆਈ. ਬੀ. ਐੱਫ., ਡਬਲਿਯੂ. ਬੀ. ਓ. ਅਤੇ ਆਈ. ਬੀ. ਓ. ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਖਿਤਾਬ ਬਰਕਰਾਰ ਰੱਖਿਆ ਹੈ। ਜੋਸ਼ੁਆ ਨੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਇਸ ਤਰ੍ਹਾਂ ਆਪਣੇ ਪੇਸ਼ੇਵਰ ਕਰੀਅਰ ਵਿਚ 22 ਫਾਈਟਾਂ ਵਿਚੋਂ 22 ਪਾਈਟਾਂ ਜਿੱਤ ਕੇ ਰਿਕਾਰਡ ਬਰਕਰਾਰ ਰੱਖਿਆ ਹੈ।

Image result for Joshua retains World Heavyweight title after defeating Povetkin

ਰੈਫਰੀ ਸਟੀਵ ਗ੍ਰੇ ਨੇ ਸੱਤਵੇਂ ਦੌਰ ਦੀ ਇਸ ਬਾਊਟ ਨੂੰ 1 ਮਿੰਟ 59 ਸਕਿੰਟ ਵਿਚ ਰੋਕ ਦਿੱਤਾ ਅਤੇ ਜੋਸ਼ੁਆ ਨੇ ਆਸਾਨ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਉਸ ਨੇ ਕਿਹਾ, ''ਪੋਵੇਤਕਿਨ ਨਾਲ ਖੇਡਣਾ ਕਾਫੀ ਚੁਣੌਤੀਪੂਰਨ ਹੈ ਅਤੇ ਉਸਨੇ ਇਹ ਸਾਬਤ ਵੀ ਕਰ ਦਿੱਤਾ।'' ਉਸ ਨੇ ਕਿਹਾ, ''ਮੈਂ ਮਹਿਸੂਸ ਕੀਤਾ ਕਿ ਉਹ ਮਾਨਸਿਕ ਰੂਪ ਨਾਲ ਕਾਫੀ ਮਜ਼ਬੂਤ ਸੀ ਪਰ ਉਸ ਦੇ ਸਰੀਰ ਨੇ ਉਸ ਦਾ ਸਾਥ ਨਹੀਂ ਦਿੱਤਾ। ਜੋਸ਼ੁਆ ਨੇ ਕਿਹਾ, ''ਮੈਂ ਇਸ ਤਰ੍ਹਾਂ ਨਾਕਆਊਟ ਜਿੱਤ 'ਚ ਵਾਪਸੀ ਕੀਤੀ।''

Image result for Joshua retains World Heavyweight title after defeating Povetkin


Related News