ਸ਼ਾਨਦਾਰ ਖੇਡ ਦੀ ਬਦੌਲਤ ਸਟਾਰ ਜੋਸ਼ਨਾ ਨੂੰ ਖੇਡ ਕੋਟੇ ''ਚ ਮਿਲੀ ਨੌਕਰੀ
Tuesday, Jul 11, 2017 - 08:15 PM (IST)
ਚੰਨੇਈ— ਭਾਰਤ ਦੀ ਚੋਟੀ ਮਹਿਲਾ ਰਕਵੈਸ਼ ਖਿਡਾਰੀ ਜੋਸ਼ਨਾ ਚਿਨੱਪਾ ਨੂੰ ਸ਼ਾਨਦਾਰ ਖੇਡ ਲਈ ਉਸ ਦੇ ਗਣਰਾਜ ਤਾਮਿਲਨਾਡੂ 'ਚ ਖੇਡ ਕੋਟੇ ਦੇ ਅੰਤਰਗਤ ਨੌਕਰੀ ਦਿੱਤੀ ਗਈ ਹੈ। ਜੋਸ਼ਨਾ ਨੇ ਦੇਸ਼ ਅਤੇ ਸੂਬੇ ਲਈ ਰਾਸ਼ਟਰੀ ਅੰਤਰਾਸ਼ਟਰੀ ਪੱਧਰ 'ਤੇ ਬਹੁਤ ਸਫਲਤਾਵਾਂ ਹਾਸਲ ਕੀਤੀਆਂ ਹਨ। ਜਿਸ ਲਈ ਸੂਬਾ ਸਰਕਾਰ ਨੇ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਉਸ ਨੂੰ ਮੰਗਲਵਾਰ ਨੌਕਰੀ ਦੇ ਦਿੱਤੀ।
ਇਕ ਸਰਕਾਰੀ ਰੀਲੀਜ਼ ਮੁਤਾਬਕ ਜੋਸ਼ਨਾ ਨੂੰ ਸੂਬਾ ਬਿਜਲੀ ਵਿਭਾਗ 'ਚ ਸੀਨੀਅਰ ਸਪੋਰਟਸ ਅਧਿਕਾਰੀ ਅਹੁਦੇ 'ਤੇ ਨਿਯੁਕਤ ਕੀਤਾ ਗਿਆ। ਮੁੱਖਮੰਤਰੀ ਈਕੇ ਪਲਨੀਸਾਮੀ ਨੇ ਇੱਥੇ ਸੂਬਾ ਸਕੱਤਰੇਤ 'ਚ ਜੋਸ਼ਨਾ ਨੂੰ ਨਿਯੁਕਤੀ ਪ੍ਰਮਾਣਪੱਤਰ ਦਿੱਤਾ। ਜ਼ਿਕਰਯੋਗ ਹੈ ਕਿ ਜੋਸ਼ਨਾ ਨੇ 2014 ਰਾਸ਼ਟਰਮੰਡਲ ਖੇਡਾਂ 'ਚ ਅਤੇ ਏਸ਼ੀਆਈ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ ਸੀ।
ਰੀਲੀਜ਼ 'ਚ ਦੱਸਿਆ ਗਿਆ ਕਿ ਜੋਸ਼ਨਾ ਸੂਬੇ ਦੀ ਇਕ ਧਾਕੜ ਖਿਡਾਰੀ ਹੈ, ਜਿਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਨੂੰ ਕਈ ਵਾਰ ਮਾਣ ਕਰਨ ਦਾ ਮੌਕਾ ਦਿੱਤਾ ਹੈ। ਮੁੱਖਮੰਤਰੀ ਨੇ ਉਸ ਦੀ ਵਿਅਕਤੀਗਤ ਸਿਫਾਰਿਸ਼ ਨੂੰ ਸਵੀਕਾਰ ਕਰਦੇ ਹੋਏ ਉਸ ਨੂੰ ਸਿੱਧਾ ਨਿਯੁਕਤ ਕਰ ਦਿੱਤਾ।
