ਜੋਸ਼ਨਾ ਚਿਨੱਪਾ ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚੀ
Sunday, Dec 16, 2018 - 10:22 AM (IST)

ਨਵੀਂ ਦਿੱਲੀ— ਸਾਬਕਾ ਚੈਂਪੀਅਨ ਜੋਸ਼ਨਾ ਚਿਨੱਪਾ ਨੇ ਐੱਚ.ਸੀ.ਐਲ. ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਸ਼ਨੀਵਾਰ ਨੂੰ ਸਾਚਿਕਾ ਬਲਵਾਨੀ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਤਾਮਿਲਨਾਡੂ ਦੀ ਜੋਸ਼ਨਾ ਨੇ ਮਹਾਰਾਸ਼ਟਰ ਦੀ ਸਾਚਿਕਾ ਨੂੰ 11-1, 11-9, 8-11, 11-7 ਨਾਲ ਹਰਾਇਆ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਦੂਜਾ ਦਰਜਾ ਪ੍ਰਾਪਤ ਮਹਾਰਾਸ਼ਟਰ ਦੀ ਉਰਵਸ਼ੀ ਜੋਸ਼ੀ ਨਾਲ ਹੋਵੇਗਾ ਜਿਨ੍ਹਾਂ ਨੇ ਇਕ ਹੋਰ ਸੈਮੀਫਾਈਨਲ 'ਚ ਤਾਮਿਲਨਾਡੂ ਦੀ ਅਪਰਾਜਿਤਾ ਬਾਲਾਮੁਰੂਕਾਨ ਨੂੰ 11-6, 12-14, 8-11, 11-7, 11-6 ਨਾਲ ਹਰਾਇਆ।
ਪੁਰਸ਼ਾਂ ਦੇ ਸੈਮੀਫਾਈਨਲ 'ਚ ਹਾਲਾਂਕਿ ਦੂਜਾ ਦਰਜਾ ਪ੍ਰਾਪਤ ਤਾਮਿਲਨਾਡੂ ਦੇ ਹਰਿੰਦਰ ਪਾਲ ਸਿੰਘ ਸੰਧੂ ਨੂੰ ਨਿਰਾਸ਼ਾ ਹੱਥ ਲੱਗੀ। ਹਰਿੰਦਰ ਨੂੰ ਪਿੱਠ ਦੀ ਦਰਦ ਕਾਰਨ ਮੈਚ ਨੂੰ ਵਿਚਾਲੇ ਹੀ ਛੱਡਣਾ ਪਿਆ ਜਿਸ ਨਾਲ ਮਹਾਰਾਸ਼ਟਰ ਦੇ ਵਿਕਰਮ ਮਲਹੋਤਰਾ ਫਾਈਨਲ 'ਚ ਪਹੁੰਚੇ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਮਹਾਰਾਸ਼ਟਰ ਦੇ ਮਹੇਸ਼ ਮਨਗਾਂਵਕਰ ਨਲ ਹੋਵੇਗਾ ਜਿਨ੍ਹਾਂ ਨੇ ਸੈਮੀਫਾਈਨਲ 'ਚ ਆਪਣੇ ਹੀ ਸੂਬੇ ਦੇ ਅਭਿਸ਼ੇਕ ਪ੍ਰਧਾਨ ਨੂੰ ਅਸਾਨੀ ਨਾਲ ਹਰਾਇਆ।