ਜੋਸ਼ਨਾ ਦਾ ਟੀਚਾ PSA ਰੈਂਕਿੰਗ ''ਚ ਚੋਟੀ ਦੇ 10 ''ਚ ਵਾਪਸੀ ਕਰਨਾ

Thursday, Oct 24, 2019 - 03:00 PM (IST)

ਜੋਸ਼ਨਾ ਦਾ ਟੀਚਾ PSA ਰੈਂਕਿੰਗ ''ਚ ਚੋਟੀ ਦੇ 10 ''ਚ ਵਾਪਸੀ ਕਰਨਾ

ਚੇਨਈ— ਭਾਰਤ ਦੀ ਚੋਟੀ ਦੀ ਮਹਿਲਾ ਸਕੁਐਸ਼ ਖਿਡਾਰੀ ਜੋਸ਼ਨਾ ਚਿਨੱਪਾ ਸਖ਼ਤ ਮਿਹਨਤ ਕਰਨ 'ਚ ਲੱਗੀ ਹੋਈ ਹੈ ਅਤੇ ਉਸ ਦਾ ਟੀਚਾ ਪੀ. ਐੱਸ. ਏ. ਰੈਂਕਿੰਗ 'ਚ ਚੋਟੀ ਦੇ 10 'ਚ ਵਾਪਸੀ ਕਰਨ ਦਾ ਹੈ ਜਿਸ ਦੀ ਸ਼ੁਰੂਆਤ 'ਚ ਉਹ ਕਾਹਿਰਾ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। 33 ਸਾਲਾ ਇਸ ਖਿਡਾਰੀ ਨੇ 2016 'ਚ ਕਰੀਅਰ ਦੀ ਸਰਵਸ੍ਰੇਸ਼ਠ 10 ਨੰਬਰ ਦੀ ਰੈਂਕਿੰਗ ਹਾਸਲ ਕੀਤੀ ਸੀ ਅਤੇ ਇਸ ਸਮੇਂ ਉਹ 12ਵੇਂ ਨੰਬਰ 'ਤੇ ਹੈ। ਉਹ ਵੀਰਵਾਰ ਤੋਂ ਸ਼ੁਰੂ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ।
PunjabKesari
ਚਿਨੱਪਾ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਉਤਸ਼ਾਹਤ ਹਾਂ। ਮੈਂ ਇਸ ਸੈਸ਼ਨ 'ਚ ਚੋਟੀ ਦੇ 10 'ਚ ਰੈਂਕਿੰਗ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੀ। ਚਿਨੱਪਾ ਪਹਿਲੇ ਦੌਰ 'ਚ ਅਮਰੀਕਾ ਦੀ 42ਵੀਂ ਰੈਂਕਿੰਗ ਦੀ ਖਿਡਾਰੀ ਹਾਲੇ ਮੇਂਡੇਜ ਨਾਲ ਭਿੜੇਗੀ ਜਿਸ ਤੋਂ ਬਾਅਦ ਉਹ ਮਰੀਅਮ ਮੇਤਵਾਲੀ ਜਾਂ ਹਾਂਗਕਾਂਗ ਦੀ ਹੋਜੇ ਲੋਕ ਨਾਲ ਭਿੜ ਸਕਦੀ ਹੈ। ਪ੍ਰੀ ਕੁਆਰਟਰ 'ਚ ਉਸ ਦਾ ਸਾਹਮਣਾ ਦੂਜੇ ਨੰਬਰ ਦੀ ਮਿਸਰ ਦੀ ਖਿਡਾਰੀ ਨੂਰ ਐਲ ਸ਼ੇਰਬਿਨੀ ਨਾਲ ਹੋ ਸਕਦਾ ਹੈ। ਉਸ ਨੇ ਕਿਹਾ, ''ਇਸ ਸਮੇਂ ਮੈਨੂੰ ਟੂਰਨਾਮੈਂਟ 'ਚ 12ਵਾਂ ਦਰਜਾ ਪ੍ਰਾਪਤ ਹੈ। ਮੇਰੇ ਪਹਿਲੇ ਅਤੇ ਦੂਜੇ ਦੌਰ ਦੇ ਮੁਕਾਬਲੇ ਸਖ਼ਤ ਹਨ। ਫਿਰ ਪ੍ਰੀ ਕੁਆਰਟਰ 'ਚ ਮੈਂ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰੀ ਨਾਲ ਭਿੜ ਸਕਦੀ ਹਾਂ। ਪਰ ਮੈਂ ਸਿਰਫ ਇਕ ਮੈਚ 'ਤੇ ਹੀ ਧਿਆਨ ਲਾਵਾਂਗੀ।''


author

Tarsem Singh

Content Editor

Related News