CWC : ਸ਼੍ਰੀਲੰਕਾ ਤੋਂ ਮਿਲੀ ਹਾਰ ਲਈ ਬਟਲਰ ਨੇ ਖਰਾਬ ਬੱਲੇਬਾਜ਼ੀ ਨੂੰ ਜ਼ਿੰਮੇਦਾਰ ਦੱਸਿਆ

Saturday, Jun 22, 2019 - 03:04 PM (IST)

CWC : ਸ਼੍ਰੀਲੰਕਾ ਤੋਂ ਮਿਲੀ ਹਾਰ ਲਈ ਬਟਲਰ ਨੇ ਖਰਾਬ ਬੱਲੇਬਾਜ਼ੀ ਨੂੰ ਜ਼ਿੰਮੇਦਾਰ ਦੱਸਿਆ

ਸਪੋਰਟਸ ਡੈਸਕ— ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੂੰ ਲਗਦਾ ਹੈ ਕਿ ਵਰਲਡ ਕੱਪ ਟੂਰਨਾਮੈਂਟ 'ਚ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ 'ਚ ਸ਼੍ਰੀਲੰਕਾ ਤੋਂ ਮਿਲੀ ਹਾਰ ਦਾ ਕਾਰਨ ਖਰਾਬ ਬੱਲੇਬਾਜ਼ੀ ਸੀ। ਬਟਲਰ ਨੇ ਕਿਹਾ, ''ਅਸੀਂ ਬੱਲੇ ਨਾਲ ਕਾਫੀ ਖਰਾਬ ਪ੍ਰਦਰਸ਼ਨ ਕੀਤਾ। ਮੈਨੂੰ ਲਗਦਾ ਹੈ ਕਿ ਅਸੀਂ ਇੰਨੇ ਫੁਰਤੀਲੇ ਨਹੀਂ ਸੀ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿ ਅਸੀਂ ਚੌਕੇ ਜਾਂ ਛੱਕੇ ਜੜਨ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਮਤਲਬ  ਹੈ ਕਿ ਅਸੀਂ ਗੇਂਦਬਾਜ਼ਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਦਾ ਜਜ਼ਬਾ ਨਹੀਂ ਦਿਖਾਇਆ।''
PunjabKesari
ਉਨ੍ਹਾਂ ਕਿਹਾ, ''ਸ਼ੁਰੂਆਤੀ ਵਿਕਟ ਗੁਆਉਣ ਨਾਲ ਟੀਮਾਂ ਨੂੰ ਕਰਾਰਾ ਝਟਕਾ ਲਗਦਾ ਹੈ ਜਿਵੇਂ ਕਿ ਸ਼੍ਰੀਲੰਕਾ ਨਾਲ ਹੋਇਆ ਜਦੋਂ ਅਸੀਂ ਸ਼ੁਰੂਆਤੀ ਵਿਕਟ ਝਟਕੇ ਸਨ। ਪਰ ਜਿੱਥੇ ਤਕ ਦਬਾਅ ਦੀ ਗੱਲ ਹੈ ਤਾਂ ਅਸੀਂ ਆਪਣਾ ਸਰਵਸ੍ਰੇਸ਼ਠ ਨਹੀਂ ਕਰ ਸਕੇ।'' ਇੰਗਲੈਂਡ ਨੂੰ ਜੇਸਨ ਰਾਏ ਦੀ ਕਮੀ ਮਹਿਸੂਸ ਹੋਈ ਜੋ ਹੈਮਸਟ੍ਰਿੰਗ ਕਾਰਨ ਨਹੀਂ ਖੇਡ ਸਕੇ ਪਰ ਬਟਲਰ ਨੇ ਇਸ ਨੂੰ ਬਹਾਨਾ ਬਣਾਉਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਕਿਹਾ, ਅਸੀਂ ਇਕ ਟੀਮ ਦੇ ਤੌਰ 'ਤੇ ਚੰਗਾ ਨਹੀਂ ਕਰ ਸਕੇ ਅਤੇ ਸਾਡਾ ਰਵੱਈਆ ਅਤੇ ਫੁਰਤੀ ਠੀਕ ਨਹੀਂ ਸੀ। ਯਕੀਨੀ ਤੌਰ 'ਤੇ ਜੇਸਨ ਚੰਗਾ ਖਿਡਾਰੀ ਹੈ। ਪਰ ਅਸੀਂ ਪਹਿਲਾਂ ਤੋਂ 11ਵੇਂ ਖਿਡਾਰੀ ਤਕ ਬਤੌਰ ਟੀਮ ਚੰਗਾ ਨਹੀਂ ਕਰ ਸਕੇ।''


author

Tarsem Singh

Content Editor

Related News