ਜੋਸ ਬਟਲਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਰਾਜਸਥਾਨ ਵਲੋਂ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
Saturday, May 07, 2022 - 07:59 PM (IST)
ਮੁੰਬਈ- ਪੰਜਾਬ ਕਿੰਗਜ਼ ਦੇ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬਟਲਰ ਰਾਜਸਥਾਨ ਵਲੋਂ ਇਕ ਆਈ. ਪੀ. ਐੱਲ. ਸੀਜ਼ਨ ਵਿਚ 600 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਕੋਈ ਵੀ ਖਿਡਾਰੀ ਇਹ ਮੁਕਾਮ ਹਾਸਲ ਨਹੀਂ ਕਰ ਸਕਿਆ ਹੈ। ਬਟਲਰ ਨੂੰ 12 ਦੌੜਾਂ ਦੀ ਜ਼ਰੂਰਤ ਸੀ ਅਤੇ ਪੰਜਾਬ ਦੇ ਵਿਰੁੱਧ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦੇ ਦੌਰਾਨ ਉਪਲੱਬਧੀ ਨੂੰ ਹਾਸਲ ਕਰ ਲਿਆ। ਹਾਲਾਂਕਿ ਇਹ ਵੱਡੀ ਪਾਰੀ ਨਹੀ ਖੇਡ ਸਕੇ ਅਤੇ 16 ਗੇਂਦਾਂ 'ਤੇ 30 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਆਊਟ ਹੋਣ ਤੋਂ ਪਹਿਲਾਂ ਉਹ ਆਪਣੇ ਨਾਂ ਵੱਡਾ ਰਿਕਾਰਡ ਕਰ ਗਏ।
ਇਹ ਵੀ ਪੜ੍ਹੋ : IPL : ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਲਈ ਪੂਰੇ ਕੀਤੇ 200 ਛੱਕੇ, ਹਾਸਲ ਕੀਤੀ ਇਹ ਉਪਲਬਧੀ
ਆਈ. ਪੀ. ਐੱਲ. ਸੀਜ਼ਨ ਵਿਚ 600 ਪਲਸ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ
ਪੰਜਾਬ ਕਿੰਗਜ਼- ਸ਼ਾਨ ਮਾਰਸ਼
ਮੁੰਬਈ ਇੰਡੀਅਨਜ਼- ਸਚਿਨ ਤੇਂਦੁਲਕਰ
ਰਾਇਲ ਚੈਲੰਜਰਜ਼ ਬੈਂਗਲੁਰੂ- ਕ੍ਰਿਸ ਗੇਲ
ਚੇਨਈ ਸੁਪਰ ਕਿੰਗਜ਼- ਮਾਈਕਲ ਹਸੀ
ਕੋਲਕਾਤਾ- ਰੌਬਿਨ ਉਥੱਪਾ
ਹੈਦਰਾਬਾਦ- ਡੇਵਿਡ ਵਾਰਨਰ
ਦਿੱਲੀ ਕੈਪੀਟਲਸ- ਰਿਸ਼ਭ ਪੰਤ
ਰਾਜਸਥਾਨ- ਜੋਸ ਬਟਲਰ
ਇਹ ਵੀ ਪੜ੍ਹੋ : IPL ਟੀਮਾਂ ਨੇ ਦਿਖਾਈ ਦੱਖਣੀ ਅਫਰੀਕਾ ਦੀ ਨਵੀਂ ਟੀ-20 ਲੀਗ ’ਚ ਟੀਮ ਖਰੀਦਣ ’ਚ ਦਿਲਚਸਪੀ
ਰਾਜਸਥਾਨ ਦੇ ਲਈ ਇਕ ਆਈ. ਪੀ. ਐੱਲ. ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜਾਂ
600 - ਜੋਸ ਬਟਲਰ (2022)*
560 - ਅਜਿੰਕਯੇ ਰਹਾਣੇ (2012)
548 - ਜੋਸ ਬਟਲਰ (2018)
543 - ਸ਼ੇਨ ਵਾਟਸਨ (2013)
ਰਾਜਸਥਾਨ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ
3098 ਅਜਿੰਕਯੇ ਰਹਾਣੇ
2886 ਸੰਜੂ ਸੈਮਸਨ
2474 ਸ਼ੇਨ ਵਾਟਸਨ
2059 ਜੋਸ ਬਟਲਰ
1324 ਰਾਹੁਲ ਦ੍ਰਾਵਿੜ
ਆਈ. ਪੀ. ਐੱਲ. ਸੀਜ਼ਨ ਵਿਚ ਇਕ ਟੀਮ ਦੇ ਲਈ ਬੱਲੇਬਾਜ਼ ਵਲੋਂ ਸਭ ਤੋਂ ਜ਼ਿਆਦਾ 600 ਪਲਸ ਦੌੜਾਂ
6 - ਬੈਂਗਲੁਰੂ
4 - ਹੈਦਰਾਬਾਦ
4 - ਪੰਜਾਬ ਕਿੰਗਜ਼
4 - ਚੇਨਈ
2 - ਦਿੱਲੀ ਕੈਪੀਟਲਸ
1 - ਰਾਜਸਥਾਨ*
1 - ਕੋਲਕਾਤਾ
1 - ਮੁੰਬਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ