ਇਸਨਰ, ਇਵਾਂਸ ATP ਡੇਲਰੇ ਬੀਚ ਓਪਨ ਦੇ ਸੈਮੀਫਾਈਨਲ ''ਚ
Saturday, Feb 23, 2019 - 01:34 PM (IST)

ਮੀਆਮੀ— ਅਮਰੀਕਾ ਦੇ ਦੂਜਾ ਦਰਜਾ ਪ੍ਰਾਪਤ ਜਾਨ ਇਸਨਰ ਨੇ 24 ਐੱਸ. ਲਗਾਉਂਦੇ ਹੋਏ ਏ.ਟੀ.ਪੀ. ਡੇਲਰੇ ਬੀਚ ਓਪਨ 'ਚ ਫਰਾਂਸ ਦੇ ਅੱਠਵਾਂ ਦਰਜਾ ਪ੍ਰਾਪਤ ਐਡ੍ਰੀਅਨ ਮੈਨਾਰਿਨੋ ਨੂੰ 7-6, 6-4 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। 9ਵੀਂ ਰੈਂਕਿੰਗ 'ਤੇ ਕਾਬਜ਼ ਇਸਨਰ ਨੇ ਸਿਰਫ 93 ਮਿੰਟ 'ਚ ਅਖੀਰਲੇ ਚਾਰ 'ਚ ਆਪਣਾ ਸਥਾਨ ਪੱਕਾ ਕਰ ਲਿਆ, ਜਿੱਥੇ ਉਨ੍ਹਾਂ ਦਾ ਸਾਹਮਣਾ ਬ੍ਰਿਟੇਨ ਦੇ ਡੇਨੀਅਲ ਇਵਾਂਸ ਨਾਲ ਹੋਵੇਗਾ। ਇਟਲੀ ਦੇ ਛੇਵਾਂ ਦਰਜਾ ਪ੍ਰਾਪਤ ਆਂਦ੍ਰੀਆਸ ਸੇਪੀ ਨੂੰ ਇਵਾਂਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 148 ਰੈਂਕਿੰਗ ਦੇ ਇਵਾਂਸ ਨੇ 52ਵੀਂ ਰੈਂਕਿੰਗ 'ਤੇ ਕਾਬਜ਼ ਸੇਪੀ ਨੂੰ 6-4, 6-4 ਨਾਲ ਹਰਾਇਆ।