ਨਿਊਜ਼ੀਲੈਂਡ ਦੇ ਸਾਬਕਾ ਟੈਸਟ ਬੱਲੇਬਾਜ਼ ਜਾਨ ਐੱਫ਼ ਰੀਡ ਦਾ ਹੋਇਆ ਦਿਹਾਂਤ
Tuesday, Dec 29, 2020 - 03:53 PM (IST)
ਵੇਲਿੰਗਟਨ— ਨਿਊਜ਼ੀਲੈਂਡ ਲਈ 19 ਟੈਸਟ ’ਚ 6 ਸੈਂਕੜੇ ਲਾਉਣ ਵਾਲੇ ਜਾਨ ਐੱਫ਼ ਰੀਡ ਦਾ ਦਿਹਾਂਤ ਹੋ ਗਿਆ। ਉਹ 64 ਸਾਲਾਂ ਦੇ ਸਨ। ਨਿਊਜ਼ੀਲੈਂਡ ਕ੍ਰਿਕਟ (ਐੱਨ. ਜ਼ੈੱਡ ਸੀ.) ਨੇ ਮੰਗਲਵਾਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ।
ਇਹ ਵੀ ਪੜ੍ਹੋ : ਭਾਰਤ ਦੀ ਜਿੱਤ ’ਤੇ ਕੋਹਲੀ ਹੋਏ ਟਰੋਲ, ਪ੍ਰਸ਼ੰਸਕਾਂ ਨੇ ਕਿਹਾ- ਤੁਸੀਂ ਬੱਚੇ ਨੂੰ ਵੇਖੋ ਟੀਮ ਅਜਿੰਕਿਆ ਸੰਭਾਲ ਲੈਣਗੇ
ਰੀਡ ਨੇ ਨਵੰਬਰ 1985 ਨੂੰ ਬਿ੍ਰਸਬੇਨ ਦੇ ਗਾਬਾ ਮੈਦਾਨ ’ਚ 108 ਦੌੜਾਂ ਦੀ ਪਾਰੀ ਖੇਡ ਕੇ ਆਸਟਰੇਲੀਆ ਖ਼ਿਲਾਫ਼ ਨਿਊਜ਼ੀਲੈਂਡ ਦੀ ਪਾਰੀ ਤੇ 41 ਦੌੜਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਖੱਬੇ ਹੱਥ ਦੇ ਬੱਲੇਬਾਜ਼ ਰੀਡ ਨੇ ਮਾਰਟਿਨ ¬ਕ੍ਰੋ (188) ਦੇ ਨਾਲ ਤੀਜੇ ਵਿਕਟ ਲਈ 225 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਜਿਸ ’ਚ ਨਿਊਜ਼ੀਲੈਂਡ ਨੇ ਆਪਣੀ ਇਕਲੌਤੀ ਪਾਰੀ ’ਚ 7 ਵਿਕਟ ’ਤੇ 553 ਦੌੜਾਂ ਬਣਾਈਆਂ ਸਨ। ਰਿਚਰਡ ਹੈਡਲੀ ਨੇ ਆਸਟਰੇਲੀਆ ਦੀ ਪਾਰੀ ’ਚ ’ਚ 52 ਦੌੜਾਂ ’ਤੇ 9 ਤੇ ਦੂਜੀ ਪਾਰੀ ’ਚ 71 ’ਤੇ 6 ਵਿਕਟ ਝਟਕਾ ਕੇ ਨਿਊਜ਼ੀਲੈਂਡ ਦੀ ਜਿੱਤ ਨੂੰ ਯਕੀਨੀ ਬਣਾਇਆ। ਰੀਡ ਨੇ 1979 ਤੋਂ 1986 ਵਿਚਾਲੇ ਆਪਣੇ ਟੈਸਟ ਕਰੀਅਰ ’ਚ 46 ਦੀ ਔਸਤ ਨਾਲ 1,296 ਦੌੜਾਂ ਬਣਾਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।