ਜਾਨ ਸੀਨਾ ਨੇ ਸ਼ੇਅਰ ਕੀਤੀ ਇਸ ਮਹਾਨ ਭਾਰਤੀ ਬੱਲੇਬਾਜ਼ ਦੀ ਤਸਵੀਰ

Tuesday, Dec 12, 2017 - 10:26 PM (IST)

ਜਾਨ ਸੀਨਾ ਨੇ ਸ਼ੇਅਰ ਕੀਤੀ ਇਸ ਮਹਾਨ ਭਾਰਤੀ ਬੱਲੇਬਾਜ਼ ਦੀ ਤਸਵੀਰ

ਨਵੀਂ ਦਿੱਲੀ— ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕ੍ਰਿਕਟਰਾਂ ਨੂੰ ਪਸੰਦ ਕਰਨ ਵਾਲਿਆਂ ਦੀ ਸੰਖਿਆ ਘੱਟ ਨਹੀਂ ਹੈ। ਹਾਲ ਹੀ 'ਚ ਡਬਲਯੂ. ਡਬਲਯੂ. ਈ. ਸੁਪਰ ਸਟਾਰ ਜਾਨ ਸੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਦਿਗਜ਼ ਭਾਰਤੀ ਕ੍ਰਿਕਟਰ ਦੀ ਤਸਵੀਰ ਸ਼ੇਅਰ ਕੀਤੀ। ਇਹ ਕ੍ਰਿਕਟਰ ਕੋਈ ਹੋਰ ਨਹੀਂ ਬਲਕਿ ਰਾਹੁਲ ਦ੍ਰਵਿੜ ਹੈ।
ਸੀਨਾ ਨੇ ਰਾਹੁਲ ਦੇ ਜਿਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਉਸ 'ਤੇ ਲਿਖਿਆ ਹੈ 'ਆਪ ਬਦਲੇ ਦੇ ਲਈ ਨਹੀਂ ਖੇਡਦੇ। ਤੁਸੀਂ ਇੱਜ਼ਤ ਤੇ ਸਨਮਾਨ ਲਈ ਖੇਡਦੇ ਹੋ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ। ਬਾਲੀਵੁੱਡ ਅਭਿਨੇਤਾ ਵਰੁਣ ਧਵਨ ਨੇ ਇਸ ਨੂੰ ਲਾਈਕ ਕਰਦੇ ਹੋਏ ਲਿਖਿਆ ਹੈ ਕਿ ਰਾਹੁਲ ਅਸਲੀ ਹੀਰੋ ਹੈ।

 

A post shared by John Cena (@johncena) on


ਸੀਨਾ ਆਪਣੀ ਫਿਲਮ 'Ferdinand' ਦੀ ਪ੍ਰਮੋਸ਼ਨ ਲਈ ਆਸਟਰੇਲੀਆ ਗਇਆ ਸੀ। ਇੱਥੇ ਉਨ੍ਹਾਂ ਨੇ ਕ੍ਰਿਕਟਰ ਸ਼ੇਨ ਵਾਟਸਨ ਨਾਲ ਖਾਸ ਮੁਲਾਕਾਤ ਕੀਤੀ ਤੇ ਕ੍ਰਿਕਟ ਮੈਦਾਨ 'ਚ ਕਦਮ ਰੱਖਦੇ ਹੋਏ ਖੇਡ ਦੇ ਗੁਰ ਸਿੱਖੇ ਸੀ। ਹਾਲਾਂਕਿ ਸੀਨਾ ਪਹਿਲੀ ਗੇਂਦ 'ਤੇ ਬੋਲਡ ਹੋ ਗਏ ਸਨ ਪਰ ਉਸਦਾ ਕ੍ਰਿਕਟ ਦੇ ਪ੍ਰਤੀ ਪਿਆਰ ਦੇਖ ਉਨ੍ਹਾਂ ਦੇ ਫੈਂਸ ਬਹੁਤ ਖੁਸ਼ ਹੋਏ ਸਨ।


Related News