ਇਹ 5 ਹੌਟ ਰੈਸਲਰ ਰਹਿ ਚੁੱਕੀਆਂ ਹਨ ਜਾਨ ਸੀਨਾ ਦੀਆਂ ਪ੍ਰੇਮਿਕਾਵਾਂ, ਵੇਖੋ ਤਸਵੀਰਾਂ

9/3/2020 4:30:55 PM

ਸਪੋਰਟਸ ਡੈਸਕ : WWE ਦੇ ਸਭ ਤੋਂ ਮਸ਼ਹੂਰ ਸਟਾਰ ਜਾਨ ਸੀਨਾ ਅੱਜ ਤੱਕ ਸੁਖੀ ਵਿਆਹੁਤਾ ਜੀਵਨ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਜਾਨ ਸੀਨਾ ਦੇ ਲੰਬੇ ਰੈਸਲਿੰਗ ਕਰੀਅਰ ਦੌਰਾਨ ਉਨ੍ਹਾਂ ਦੀਆਂ 5 ਹੌਟ ਪ੍ਰੇਮਿਕਾਵਾਂ ਬਣੀਆਂ ਪਰ ਉਹ ਵਿਆਹੁਤਾ ਜੀਵਨ ਦਾ ਸੁੱਖ ਨਹੀਂ ਲੈ ਸਕੇ। ਖ਼ੁਲਾਸਾ ਹੋਇਆ ਸੀ ਕਿ ਜਾਨ ਸੀਨਾ ਬੀਮਾਰ ਹਨ। ਇਸ ਕਾਰਨ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਪਿੱਛੇ ਹੱਟ ਗਈਆਂ। ਆਓ ਜਾਣਦੇ ਹਾਂ ਸੀਨਾ ਦੀਆਂ ਪ੍ਰੇਮਿਕਾਵਾਂ ਦੇ ਬਾਰੇ ਵਿਚ...

PunjabKesari

ਏ.ਜੀ. ਲੀ
AJ Lee ਨਾਲ ਵੀ ਜਾਨ ਸੀਨਾ ਦੇ ਨਜ਼ਦੀਕੀਆਂ ਵਧਾਈਆਂ ਸਨ। ਦੋਵਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਗਈ ਸੀ। ਜਾਨ ਸੀਨਾ ਅਤੇ ਏ.ਜੇ. ਲੀ ਨੂੰ ਕਈ ਵਾਰ ਡਬਲਯੂ.ਡਬਲਯੂ.ਈ. ਰਾਯ ਵਿਚ ਰੋਮਾਂਟਿਕ ਮੂਡ ਵਿਚ ਦੇਖਿਆ ਜਾਂਦਾ ਰਿਹਾ। ਦੋਵਾਂ ਦੇ ਰਿਸ਼ਤੇ ਵਿਚ ਖ਼ਟਾਸ ਆਈ ਤਾਂ ਏ.ਜੇ. ਲੀ ਨੇ ਸੀ.ਐਮ. ਪੰਕ ਨਾਲ ਵਿਆਹ ਕਰਵਾ ਲਿਆ।

PunjabKesari

ਵਿਕਟੋਰੀਆ
2002 ਦੀ ਸ਼ੁਰੂਆਤ ਵਿਚ ਜਾਨ ਸੀਨਾ ਦੀ ਵਿਕਟੋਰੀਆ ਨਾਲ ਜੋੜੀ ਕਾਫ਼ੀ ਪਸੰਦ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਵਿਕਟੋਰੀਆ ਦਾ ਵਿਆਹ ਜਿਸ ਨੂੰ ਕਾਫ਼ੀ ਸਮਾਂ ਹੋ ਚੁੱਕਾ ਸੀ, ਇਸ ਦੌਰਾਨ ਟੁੱਟ ਗਿਆ ਸੀ। ਜਾਨ ਸੀਨਾ 'ਤੇ ਇਕ ਹੋਰ ਰੈਸਲਰ ਨੇ ਉਨ੍ਹਾਂ ਦਾ ਘਰ ਤੋੜ ਦਾ ਦੋਸ਼ ਵੀ ਲਗਾਇਆ ਸੀ।

PunjabKesari

ਮਿਕੀ ਜੇਮਸ ਅਤੇ ਐਲਿਜਾਬੇਥ ਹੁਬਰਡਯੂ
ਮਿਕੀ ਜੇਮਸ ਡਬਲਯੂ.ਡਬਲਯੂ.ਈ. ਵਿਚ ਆਪਣੀਆਂ ਅਦਾਵਾਂ ਕਾਰਨ ਕਾਫ਼ੀ ਪ੍ਰਸਿੱਧ ਹੋਈ। 2009 ਵਿਚ ਸੀਨਾ ਅਤੇ ਮਿਕੀ ਜੇਮਸ ਦਾ ਤਗੜਾ ਅਫੇਅਰ ਸੀ ਪਰ ਬਾਅਦ ਵਿਚ ਸੀਨਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਆਪਣੇ ਬਚਪਨ ਦੇ ਪਿਆ ਐਲਿਜਾਬੇਥ ਹੁਬਰਡਯੂ ਨਾਲ ਵਿਆਹ ਕਰਵਾ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਬਚਪਨ ਦੀ ਪ੍ਰੇਮਿਕਾ ਨਾਲ ਵੀ ਵਿਆਹ ਜ਼ਿਆਦਾ ਸਮਾਂ ਨਹੀਂ ਟਿਕ ਸਕਿਆ ਅਤੇ 3 ਸਾਲਾਂ ਵਿਚ ਹੀ ਦੋਵਾਂ ਦਾ ਤਲਾਕ ਹੋ ਗਿਆ।

PunjabKesari

ਨਿਕੀ ਬੇਲਾ
ਨਿਕੀ ਬੇਲਾ ਮੌਜੂਦਾ ਸਮੇਂ ਵਿਚ ਡਬਲਯੂ.ਡਬਲਯੂ.ਈ. ਦੀ ਸਭ ਤੋਂ ਬੇਹਤਰੀਨ ਮਹਿਲਾ ਰੈਸਲਰ ਹੈ, ਜਿਨ੍ਹਾਂ ਕੋਲ ਖ਼ੂਬਸੂਰਤੀ ਅਤੇ ਵਧੀਆ ਰੈਸਲਿੰਗ ਸਕਿੱਲ ਦੋਵੇਂ ਹਨ। ਸੀਨਾ ਨੇ 2017 ਵਿਚ ਨਿਕੀ ਬੇਲਾ ਨੂੰ ਪ੍ਰਪੋਜ਼ ਕੀਤਾ ਸੀ ਅਤੇ ਫਿਰ ਦੋਵਾਂ ਨੇ ਮੰਗਣੀ ਕਰਾਈ ਸੀ। 2018 ਵਿਚ ਸੀਨਾ ਅਤੇ ਨਿਕੀ ਬੇਲਾ ਦੀ ਮੰਗਣੀ ਟੁੱਟ ਗਈ। ਉਦੋਂ ਸੀਨਾ ਦੀ ਬੀਮਾਰੀ ਦਾ ਖ਼ੁਲਾਸਾ ਹੋਇਆ। ਨਿਕੀ ਬੇਲਾ ਨੇ ਕਿਹਾ- ਜਾਨ ਸੀਨਾ ਪਿਤਾ ਨਹੀਂ ਬਣ ਸਕਦੇ। ਹਾਲਾਂਕਿ ਜਾਨ ਨੇ ਆਪਰੇਸ਼ਨ ਕਰਾਉਣ ਦੀ ਗੱਲ ਕਹੀ ਸੀ ਪਰ ਗੱਲ ਨਹੀਂ ਬਣੀ।

PunjabKesari


cherry

Content Editor cherry