ਤੀਜੇ ਏਸ਼ੇਜ਼ ਟੈਸਟ ਮੈਚ 'ਚ ਇੰਗਲੈਂਡ ਦੇ ਇਸ ਗੇਂਦਬਾਜ਼ ਸਾਹਮਣੇ ਢੇਰ ਹੋਏ ਕੰਗਾਰੂ ਬੱਲੇਬਾਜ਼
Friday, Aug 23, 2019 - 02:40 PM (IST)

ਸਪੋਰਸਟ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਦੇ ਤੀਜੇ ਮੈਚ ਦੇ ਪਹਿਲੇ ਦਿਨ ਆਸਟਰੇਲੀਆ ਦੀ ਪਾਰੀ ਨੂੰ ਤਬਾਅ ਕਰ ਦਿੱਤਾ। ਆਸਟਰੇਲੀਆ ਦੀ ਪਹਿਲੀ ਪਾਰੀ ਨੂੰ ਜੋਫਰਾ ਨੇ 52.1 ਓਵਰਾਂ 'ਚ 179 ਦੌੜਾਂ 'ਤੇ ਸਮੇਟ ਦਿੱਤੀ। ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 17.1 ਓਵਰਾਂ 'ਚ ਸਿਰਫ 45 ਦੌੜਾਂ ਦੇ ਕੇ 6 ਵਿਕੇਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਤਿੰਨ ਓਵਰ ਮੇਡਨ ਵੀ ਸੁੱਟੇ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਰਿਹਾ।
ਇਸ ਮੈਚ 'ਚ ਕੰਗਾਰੂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਤੇ ਮਾਰਨਸ ਲਾਬੁਸ਼ਾਨੇ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਇੰਗਲਿਸ਼ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕਿਆ। ਆਰਚਰ ਨੇ ਵਾਰਨਰ ਨੂੰ ਜਦ ਕਿ ਲਾਸ਼ੁਬਾਨੇ ਨੂੰ ਬੇਨ ਸਟੋਕਸ ਨੇ ਆਊਟ ਕੀਤਾ। ਆਰਚਰ ਨੇ ਇਸ ਤੋਂ ਇਲਾਵਾ ਮਾਰਕਸ ਹੈਰਿਸ (8), ਮੈਥਿਊ ਵੇਡ (0), ਜੇਮਸ ਪੈਟਿੰਸਨ (2), ਪੈਟ ਕਮਿੰਸ (0) ਅਤੇ ਨਾਥਨ ਲਿਓਨ (1) ਨੂੰ ਆਪਣਾ ਸ਼ਿਕਾਰ ਬਣਾਇਆ। ਆਰਚਰ ਨੇ 45 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ। ਜਦ ਕਿ ਸਟੁਅਰਟ ਬਰਾਡ ਨੇ ਦੋ ਅਤੇ ਕਰਿਸ ਵੋਕਸ ਅਤੇ ਬੇਨ ਸਟੋਕਸ ਨੇ ਇਕ-ਇਕ ਵਿਕਟ ਲਈ।
Marks out of 10? 🌟
— England Cricket (@englandcricket) August 22, 2019
Highlights: https://t.co/bn4WQWofhN#Ashes pic.twitter.com/97T7w3dQfl
ਡੇਵਿਡ ਵਾਰਨਰ ਅਤੇ ਮਾਰਨਸ ਲਾਬੁਸ਼ਾਨ ਨੇ ਤੀਜੀ ਵਿਕਟ ਲਈ 101 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਖਰਾਬ ਹਾਲਾਤ 'ਚੋਂ ਬਾਹਰ ਕੱਢਿਆ। ਵਾਰਨਰ ਨੇ ਇਸ ਦੌਰਾਨ ਆਪਣੇ ਕਰੀਅਰ ਦਾ 30ਵਾਂ ਅਰਧ ਸੈਂਕੜਾ ਵੀ ਲਾਇਆ। ਉਨ੍ਹਾਂ ਨੇ 94 ਗੇਂਦਾਂ 'ਤੇ ਸੱਤ ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾ ਕੇ ਆਰਚਰ ਦਾ ਸ਼ਿਕਾਰ ਬਣੇ। ਵਾਰਨਰ ਦੀ ਵਿਕਟ 136 ਦੇ ਸਕੋਰ 'ਤੇ ਡਿੱਗੀ।
ਵਾਰਨਰ ਦੇ ਆਊਟ ਹੋਣ ਤੋਂ ਬਾਅਦ ਟਰੇਵਿਸ ਹੇਡ ਅਤੇ ਮੈਥਿਊ ਵੇਡ ਖਾਤਾ ਖੋਲ੍ਹੇ ਬਿਨਾਂ ਹੀ ਪਵੇਲੀਅਨ ਪਰਤ ਗਏ। ਵੇਡ ਦੇ ਆਊਟ ਹੋਣ ਤੋਂ ਬਾਅਦ ਆਸਟਰੇਲੀਆਈ ਟੀਮ ਦੀ ਪਾਰੀ ਪਟਰੀ ਤੋਂ ਉਤਰ ਗਈ ਗਈ ਅਤੇ 179 ਦੌੜਾਂ 'ਤੇ ਸਾਰੀ ਟੀਮ ਆਊਟ ਹੋ ਗਈ। ਲਾਬੁਸ਼ੇਨ ਨੇ 129 ਗੇਂਦਾਂ 'ਤੇ 10 ਚੌਕੇ ਲਾਏ। ਉਨ੍ਹਾਂ ਨੇ ਕਰੀਅਰ ਦਾ ਤੀਜਾ ਅਰਧ ਸੈਂਕੜਾ ਲਗਾਇਆ। ਇਨ੍ਹਾਂ ਦੋਨਾਂ ਤੋਂ ਇਲਾਵਾ ਸਿਰਫ ਵਿਕਟਕੀਪਰ ਟਿਮ ਪੈਨੀ ਹੀ ਦਹਾਕੇ ਦਾ ਅੰਕੜਾ ਪਾਰ ਕਰ ਸਕਿਆ।