ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ

Friday, Apr 23, 2021 - 08:41 PM (IST)

ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ

ਲੰਡਨ- ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕੀ ਕਿ ਸਟਾਰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੈਸ਼ਨ 'ਚ ਵਾਪਸੀ ਨਹੀਂ ਕਰ ਸਕਣਗੇ, ਜਿਸ ਨਾਲ ਉਸਦੀ ਫ੍ਰੈਂਚਾਇਜ਼ੀ ਰਾਜਸਥਾਨ ਰਾਇਲਜ਼ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇੰਗਲੈਂਡ ਦੇ 26 ਸਾਲ ਦੇ ਗੇਂਦਬਾਜ਼ ਨੇ ਇਸ ਹਫਤੇ ਅਭਿਆਸ ਸ਼ੁਰੂ ਕੀਤਾ ਹੈ।

ਇਹ ਖ਼ਬਰ ਪੜ੍ਹੋ- ਮੇਸੀ ਨੇ ਦਿਵਾਈ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ

PunjabKesari
ਈ. ਸੀ. ਬੀ. ਨੇ ਬਿਆਨ ਜਾਰੀ ਕੀਤਾ ਹੈ ਕਿ ਆਰਚਰ ਹੁਣ ਅਗਲੇ ਹਫਤੇ ਤੋਂ ਸਸੇਕਸ ਦੇ ਨਾਲ ਅਭਿਆਸ ਸ਼ੁਰੂ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਅਗਲੇ 15 ਦਿਨਾਂ 'ਚ ਕ੍ਰਿਕਟ 'ਚ ਵਾਪਸੀ ਕਰਨਗੇ ਅਤੇ ਇਸ ਦੌਰਾਨ ਉਹ ਦਰਦ ਮੁਕਤ ਰਹਿੰਦੇ ਹੋਏ ਗੇਂਦਬਾਜ਼ੀ ਕਰਨਾ ਜਾਰੀ ਰੱਖਣਗੇ। ਈ. ਸੀ. ਬੀ. ਇਸ ਗੱਲ ਦੀ ਪੁਸ਼ਟੀ ਤੋਂ ਬਾਅਦ 'ਚ ਕਰੇਗਾ ਕਿ ਉਹ ਕਿਹੜੇ ਮੈਚਾਂ ਦੇ ਲਈ ਵਾਪਸੀ ਕਰਨਗੇ। ਪਿਛਲੇ ਹਫਤੇ, ਆਰਚਰ ਨੂੰ ਫਿਰ ਤੋਂ ਅਭਿਆਸ ਸ਼ੁਰੂ ਕਰਨ ਦੀ ਮੰਨਜ਼ੂਰੀ ਨਹੀਂ ਮਿਲੀ ਸੀ। ਉਸਦੇ ਹੱਥ ਦੀ 29 ਮਾਰਚ ਨੂੰ ਸਰਜਰੀ ਕੀਤੀ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News