ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ’ਚ ਇਸ ਇੰਗਲਿਸ਼ ਖਿਡਾਰੀ ਦੇ ਖੇਡਣ ਦੀ ਸੰਭਾਵਨਾ ਘੱਟ

Wednesday, Jun 03, 2020 - 03:22 PM (IST)

ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ’ਚ ਇਸ ਇੰਗਲਿਸ਼ ਖਿਡਾਰੀ ਦੇ ਖੇਡਣ ਦੀ ਸੰਭਾਵਨਾ ਘੱਟ

ਸਪੋਰਟਸ ਡੈਸਕ— ਇੰਗਲੈਂਡ ਦੇ ਕਪਤਾਨ ਜੋ ਰੂਟ ਜੁਲਾਈ ’ਚ ਵੈਸਟਇੰਡੀਜ਼ ਖਿਲਾਫ ਸ਼ੁਰੂਆਤੀ ਟੈਸਟ ’ਚ ਖੇਡਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਉਨ੍ਹਾਂ ਦੇ ਦੂਜੇ ਬੱਚੇ ਦਾ ਜਨਮ ਇਨ੍ਹਾਂ ਤਰੀਕ ’ਚ ਹੋ ਸਕਦਾ ਹੈ। ਇਸ ਦੌਰਾਨ ਉਪ-ਕਪਤਾਨ ਬੇਨ ਸਟੋਕਸ ਉਪ-ਕਪਤਾਨ ਦੀ ਜ਼ਿੰਮੇਦਾਰੀ ਸੰਭਾਲਣਗੇ। ਰੂਟ ਦਾ ਮੰਨਣਾ ਹੈ ਕਿ ਉਹ ‘ਸ਼ਾਨਦਾਰ ਕਪਤਾਨ ਸਾਬਿਤ ਹੋਣਗੇ। ਵੈਸਟਇੰਡੀਜ਼ ਦੀ ਟੀਮ ਪ੍ਰੋਗਰਾਮ ਦੇ ਬਦਲਾਅ ਦੇ ਬਾਅਦ ਜੁਲਾਈ ’ਚ ਇੰਗਲੈਂਡ ਦਾ ਦੌਰਾ ਕਰੇਗੀ ਜੋ ਦਰਸ਼ਕਾਂ ਦੇ ਬਿਨਾਂ ਖਾਲੀ ਸਟੇਡੀਅਮ ’ਚ ਹੋਵੇਗਾ। ਪਹਿਲਾ ਟੈਸਟ 8 ਜੁਲਾਈ ਤੋਂ ਸਾਉਥੰਪਟਨ ’ਚ ਸ਼ੁਰੂ ਹੋਵੇਗਾ ਅਤੇ ਰੂਟ ਦੀ ਪਤਨੀ ਕੈਰੀ ਨੂੰ ਦੂੱਜੇ ਬੱਚੇ ਦੇ ਜਨਮ ਲਈ ਜੁਲਾਈ ਦੀ ਸ਼ੁਰੂਆਤੀ ਤਰੀਕਾਂ ਦਿੱਤੀਆਂ ਗਈਆਂ ਹਨ। ਰੂਟ ਨੇ ਕਿਹਾ, ‘‘ਜੋ ਤਰੀਕ ਦਿੱਤੀ ਗਈ ਹੈ, ਉਸ ਤੋਂ ਚੀਜ਼ਾਂ ਥੋੜ੍ਹੀ ਪੇਚਦਾਰ ਹੋ ਗਈਆਂ ਹਨ।PunjabKesari

ਮੈਡੀਕਲ ਟੀਮ ਨਾਲ ਚਰਚਾ ਕੀਤੀ ਗਈ ਹੈ ਅਤੇ ਅਸੀਂ ਇਸ ਨਾਲ ਅਪਡੇਟ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਜੇ ਮੈਂ ਕੁਝ ਨਹੀਂ ਕਹਿ ਸਕਦਾ। ਰੂਟ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਜੇਕਰ ਬੇਨ ਕਪਤਾਨ ਹੋਵੇਗਾ ਤਾਂ ਉਹ ਸ਼ਾਨਦਾਰ ਹੋਵੇਗਾ। ਉਸ ਦੀ ਚੰਗੀ ਗੱਲ ਇਹੀ ਹੈ ਕਿ ਉਹ ਉਦਾਹਰਣ ਪੇਸ਼ ਕਰਦਾ ਹੈ, ਜਿਸ ਤਰ੍ਹਾਂ ਨਾਲ ਉਹ ਅਭਿਆਸ ਕਰਦਾ ਹੈ, ਕਿਸ ਤਰ੍ਹਾਂ ਉਹ ਮੁਸ਼ਕਲ ਹਾਲਾਤਾਂ ’ਚ ਗੇਂਦਬਾਜ਼ੀ ਕਰਨਾ ਚਾਹੁੰਦਾ ਹੈ ਅਤੇ ਉਹ ਵੱਖ ਹਾਲਾਤਾਂ ’ਚ ਬੱਲੇਬਾਜ਼ੀ ਕਰਦਾ ਹੈ।


author

Davinder Singh

Content Editor

Related News