ਪਾਕਿ ਤੋਂ ਮਿਲੀ ਹਾਰ ਦੇ ਬਾਅਦ ਰੂਟ ਨੇ ਇੰਗਲੈਂਡ ਦੀ ਟੀਮ ਨੂੰ ਦਿੱਤੀ ਇਹ ਸਲਾਹ

06/04/2019 12:13:36 PM

ਨਾਟਿੰਘਮ— ਜੋ ਰੂਟ ਨੇ ਸੋਮਵਾਰ ਨੂੰ ਖੇਡੇ ਗਏ ਵਰਲਡ ਕੱਪ ਦੇ ਮੈਚ 'ਚ ਇੰਗਲੈਂਡ ਦੀ ਪਾਕਿਸਤਾਨ ਖਿਲਾਫ 14 ਦੌੜਾਂ ਤੋਂ ਮਿਲੀ ਹਾਰ ਦੇ ਬਾਵਜੂਦ ਟੀਮ ਨੂੰ ਸੰਜਮ ਰੱਖਣ ਅਤੇ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ। ਰੂਟ ਅਤੇ ਜੋਸ ਬਟਲਰ ਦੇ ਸੈਂਕੜਿਆਂ ਦੇ ਬਾਵਜੂਦ ਇੰਗਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਪਾਕਿਸਤਾਨ ਨੇ ਵਨ-ਡੇ ਕ੍ਰਿਕਟ 'ਚ ਲਗਾਤਾਰ 11 ਹਾਰ ਦਾ ਸਿਲਸਿਲਾ ਤੋੜਿਆ। ਰੂਟ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਸ਼ਨੀਵਾਰ ਨੂੰ ਕਾਰਡਿਫ 'ਚ ਬੰਗਲਾਦੇਸ਼ ਖਿਲਾਫ ਸ਼ਾਨਦਾਰ ਵਾਪਸੀ ਕਰੇਗੀ।
PunjabKesari
ਉਨ੍ਹਾਂ ਕਿਹਾ, ''ਸਭ ਤੋਂ ਅਹਿਮ ਗੱਲ ਇਹ ਹੈ ਕਿ ਇਕ ਇਕਾਈ ਦੇ ਤੌਰ 'ਤੇ ਸਾਨੂੰ ਘਬਰਾਉਣਾ ਨਹੀਂ ਹੈ।'' ਉਨ੍ਹਾਂ ਕਿਹਾ, ''ਸਾਨੂੰ ਪਤਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਪਰ ਦੂਜੀਆਂ ਟੀਮਾਂ ਵੀ ਚੰਗਾ ਖੇਡਣ ਆਈਆਂ ਹਨ। ਅਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਕਾਰਡਿਫ 'ਚ ਵਾਪਸੀ ਕਰਾਂਗੇ।'' ਉਨ੍ਹਾਂ ਕਿਹਾ, ''ਇਸ ਫਾਰਮੈਟ ਦੀ ਖੂਬਸੂਰਤੀ ਇਹੋ ਹੈ ਕਿ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਸਾਨੂੰ ਇਸ ਲਈ ਬਾਕੀ ਦੇ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।'' ਟੈਸਟ ਕਪਤਾਨ ਨੇ ਕਿਹਾ, ''ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਇਕ ਇਕ ਹੀ ਗ਼ਲਤੀ ਵਾਰ-ਵਾਰ ਨਾ ਹੋਵੇ। ਉਮੀਦ ਹੈ ਕਿ ਬੰਗਲਾਦੇਸ਼ ਖਿਲਾਫ ਅਜਿਹਾ ਨਹੀਂ ਹੋਵੇਗਾ।''


Tarsem Singh

Content Editor

Related News