ਅਜ਼ੀਮ ਰਫ਼ੀਕ ਦੇ ਨਾਲ ਹੋਏ ਨਸਲਵਾਦ ’ਤੇ ਬੋਲੇ ਜੋ ਰੂਟ, ਉਸ ਨੂੰ ਇਸ ਤਰ੍ਹਾਂ ਦੇਖਣਾ ਬਹੁਤ ਦੁਖ ਦੇਣ ਵਾਲਾ ਸੀ
Tuesday, Aug 24, 2021 - 06:12 PM (IST)
ਲੀਡਸ— ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਯਾਰਕਸ਼ਰ ਟੀਮ ਦੇ ਸਾਬਕਾ ਖਿਡਾਰੀ ਅਜ਼ੀਮ ਰਫ਼ੀਕ ਦੇ ਕ੍ਰਿਕਟ ਕਲੱਬ ’ਚ ‘ਸੰਸਥਾਗਤ ਨਸਲਵਾਦ’ ਦਾ ਸਾਹਮਣਾ ਕਰਨ ਤੋਂ ਦੁਖੀ ਹਨ। ਉਨ੍ਹਾਂ ਨੇ ਅਜਿਹੇ ਮਾਮਲਿਆਂ ’ਚ ਬਚਣ ਲਈ ਸਾਰੇ ਹਿੱਤਧਾਰਕਾਂ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਬੇਨਤੀ ਕੀਤੀ। ਇੰਗਲੈਂਡ ਅੰਡਰ-19 ਟੀਮ ਦੇ ਸਾਬਕਾ ਕਪਤਾਨ ਰਫ਼ੀਕ ਨੇ ਪਿਛਲੇ ਸਾਲ ਇਕ ਇੰਟਰਵਿਊ ’ਚ ਕਿਹਾ ਸੀ ਕਿ ਯਾਰਕਸ਼ਰ ਵੱਲੋਂ 2008-17 ਵਿਚਾਲੇ ਖੇਡਦੇ ਹੋਏ ਉਹ ਖ਼ੁਦ ਨੂੰ ਬਾਹਰੀ ਮਹਿਸੂਸ ਕਰਦੇ ਸਨ।
ਕਲੱਬ ਨੇ ਪਿਛਲੇ ਸਾਲ ਇਕ ਮੁਆਫ਼ੀਨਾਮਾ ਜਾਰੀ ਕਰਦੇ ਹੋਏ ਕਿਹਾ ਸੀ ਕਿ ਰਫ਼ੀਕ ‘ਗਲਤ ਵਿਵਹਾਰ’ ਦਾ ਸ਼ਿਕਾਰ ਬਣਏ। ਰੂਟ ਨੇ ਕਿਹਾ ਕਿ ਖੇਡ ’ਚੋਂ ਨਸਲਵਾਦ ਦੂਰ ਕਰਨ ਲਈ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਮੈਂ ਅਸਲ ’ਚ ਉਸ ਰਿਪੋਰਟ ’ਤੇ ਬਹੁਤ ਜ਼ਿਆਦਾ ਖਦਸ਼ੇ ਜਾਂ ਟਿੱਪਣੀ ਨਹੀਂ ਕਰ ਸਕਦਾ ਜੋ ਮੈਂ ਦੇਖੀ ਨਹੀਂ ਹੈ, ਪਰ ਟੀਮ ਦੇ ਸਾਬਕਾ ਸਾਥੀ ਤੇ ਦੋਸਤ ਦੇ ਰੂਪ ’ਚ ਉਸ ਨੂੰ ਦੁਖੀ ਹੁੰਦੇ ਦੇਖਣਾ ਮੇਰੇ ਲਈ ਮੁਸ਼ਕਲ ਹੈ। ਮੈਨੂੰ ਲਗਦਾ ਹੈ ਕਿ ਇਹ ਸਭ ਦਰਸਾਉਂਦਾ ਹੈ ਕਿ ਸਾਨੂੰ ਇਸ ’ਚ ਸੁਧਾਰ ਲਈ ਬਹੁਤ ਕੰਮ ਕਰਨਾ ਹੈ।