ਜਰਮਨੀ ਦੇ ਵਿਸ਼ਵ ਕੱਪ ''ਚੋਂ ਬਾਹਰ ਹੋਣ ''ਤੇ ਇੰਟਰਨੈੱਟ ''ਤੇ ਉੱਡ ਰਿਹਾ ਟੀਮ ਦਾ ਮਜ਼ਾਕ
Friday, Jun 29, 2018 - 03:20 AM (IST)
ਮਾਸਕੋ- ਸਾਬਕਾ ਚੈਂਪੀਅਨ ਜਰਮਨੀ ਦੇ ਫੁੱਟਬਾਲ ਵਿਸ਼ਵ ਕੱਪ ਵਿਚੋਂ ਬਾਹਰ ਹੋਣ ਦੇ ਨਾਲ ਹੀ ਇੰਟਰਨੈੱਟ 'ਤੇ ਟੀਮ ਦਾ ਜੰਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ।ਕੱਲ ਗਰੁੱਪ-ਐੱਫ ਦੇ ਮੈਚ ਵਿਚ ਦੱਖਣੀ ਕੋਰੀਆ ਤੋਂ 2-0 ਨਾਲ ਹਾਰ ਜਾਣ ਤੋਂ ਬਾਅਦ ਜਰਮਨੀ ਪਿਛਲੇ 80 ਸਾਲਾਂ ਵਿਚ ਪਹਿਲੀ ਵਾਰ ਵਿਸ਼ਵ ਕੱਪ ਦੇ ਪਹਿਲੇ ਹੀ ਦੌਰ ਵਿਚੋਂ ਬਾਹਰ ਹੋ ਗਈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜਰਮਨੀ ਨੂੰ ਲੈ ਕੇ ਖੂਬ ਤਾਅਨੇ ਵੱਜੇ ਤੇ ਉਸਦਾ ਮਜ਼ਾਕ ਉਡਾਇਆ ਗਿਆ।
