ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਸੂਜ਼ਾ ''ਤੇ ਭ੍ਰਿਸ਼ਟਾਚਾਰ ਦੇ ਚਲਦੇ ਪਾਬੰਦੀ ਲੱਗੀ

Sunday, Apr 21, 2019 - 09:35 AM (IST)

ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਸੂਜ਼ਾ ''ਤੇ ਭ੍ਰਿਸ਼ਟਾਚਾਰ ਦੇ ਚਲਦੇ ਪਾਬੰਦੀ ਲੱਗੀ

ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਜੋਆਓ ਸੂਜ਼ਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਦੂਜੀ ਵਾਰ ਏ.ਟੀ.ਪੀ. ਵਰਲਡ ਟੂਰ ਤੋਂ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। 30 ਸਾਲਾ ਖਿਡਾਰੀ 'ਤੇ ਇਸ ਤੋਂ ਪਹਿਲਾਂ ਟੈਨਿਸ ਇੰਟੀਗ੍ਰਿਟੀ ਯੂਨਿਟ (ਟੀ.ਆਈ.ਯੂ) ਨੇ 29 ਮਾਰਚ ਨੂੰ ਪਾਬੰਦੀ ਲਗਾਈ ਸੀ ਪਰ ਅਪੀਲ ਦੇ ਬਾਅਦ 8 ਅਪ੍ਰੈਲ ਨੂੰ ਫੈਸਲਾ ਪਲਟ ਦਿੱਤਾ ਗਿਆ ਸੀ। ਟੀ.ਯੂ.ਆਈ. ਦੀ ਜਾਂਚ 'ਚ ਵਾਧੂ ਸਬੂਤਾਂ 'ਤੇ ਵਿਚਾਰ ਕਰਨ ਦੇ ਬਾਅਦ ਪਾਬੰਦੀ ਨੂੰ ਬਹਾਲ ਕਰ ਦਿੱਤਾ ਗਿਆ ਹੈ।'' ਟੀ.ਯੂ.ਆਈ. ਨੇ ਹਾਲਾਂਕਿ ਪਾਬੰਦੀ ਨੂੰ ਲੈ ਕੇ ਕੋਈ ਜ਼ਿਆਦਾ ਜਾਨਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਸੂਜ਼ਾ ਨੂੰ ਭਵਿੱਖ 'ਚ ਅਪੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


author

Tarsem Singh

Content Editor

Related News