ਜੋਆਓ ਫੋਂਸੇਕਾ ਨੇ ਨੈਕਸਟ ਜਨਰਲ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤਿਆ
Monday, Dec 23, 2024 - 06:49 PM (IST)
ਜੇਦਾਹ (ਸਾਊਦੀ ਅਰਬ)- ਬ੍ਰਾਜ਼ੀਲ ਦੇ ਜੋਆਓ ਫੋਂਸੇਕਾ ਨੇ ਅਮਰੀਕਾ ਦੇ ਲਰਨਰ ਟਿਏਨ ਨੂੰ ਹਰਾ ਕੇ ਨੈਕਸਟ ਜਨਰਲ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਐਤਵਾਰ ਨੂੰ ਖੇਡੇ ਗਏ ਖਿਤਾਬੀ ਮੁਕਾਬਲੇ 'ਚ ਬ੍ਰਾਜ਼ੀਲ ਦੇ 18 ਸਾਲਾ ਖਿਡਾਰੀ ਫੋਂਸਕੋ ਨੇ ਅਮਰੀਕਾ ਦੇ ਲਰਨਰ ਤਿਆਨ ਨੂੰ 2-4, 4-3 (10-8), 4-0, 4-2 ਨਾਲ ਹਰਾਇਆ। ਇਸ ਜਿੱਤ ਨਾਲ ਉਹ ਇਸ ਈਵੈਂਟ ਨੂੰ ਜਿੱਤਣ ਵਾਲਾ ਦੂਜਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ।
ਇਸ ਤੋਂ ਪਹਿਲਾਂ 2019 ਵਿੱਚ ਜੈਨਿਕ ਸਿੰਨਰ ਨੇ 21 ਸਾਲ ਦੀ ਛੋਟੀ ਉਮਰ ਵਿੱਚ ਇਹ ਖਿਤਾਬ ਜਿੱਤਿਆ ਸੀ। ਮੈਚ ਤੋਂ ਬਾਅਦ ਫੋਂਸੇਕਾ ਨੇ ਕਿਹਾ, ''ਮੈਚ ਤੋਂ ਪਹਿਲਾਂ ਮੈਂ ਸੱਚਮੁੱਚ ਘਬਰਾਇਆ ਹੋਇਆ ਸੀ। ਮੈਂ ਮੈਚ ਦੀ ਸ਼ੁਰੂਆਤ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ। ਉਸ ਨੇ ਕਿਹਾ ਕਿ ਮੈਂ 2023 ਯੂਐਸ ਓਪਨ ਵਿੱਚ ਜੂਨੀਅਰਜ਼ ਵਿੱਚ ਲਰਨਰ ਖ਼ਿਲਾਫ਼ ਫਾਈਨਲ ਖੇਡਿਆ ਸੀ ਅਤੇ ਮੈਨੂੰ ਪਤਾ ਹੈ ਕਿ ਉਹ ਕਿਵੇਂ ਖੇਡ ਸਕਦਾ ਹੈ। ਉਹ ਬਹੁਤ ਵਧੀਆ ਖਿਡਾਰੀ ਹੈ। ਉਸ ਨੇ ਕਿਹਾ ਕਿ ਇਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਖ਼ਤ ਮੈਚ ਸੀ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਜਿੱਤਿਆ।''