ਨਿਊ ਵਿੰਸ ਗੋਲਡ ਅਤੇ ਇਵੀਗਰੋਲ ਵਾਰਡ ਨੇ ਵ੍ਹੀਲਚੇਅਰ ਬਾਸਕਿਟ ਬਾਲ ਚੈਂਪੀਅਨਸ਼ਿਪ ਜਿੱਤੀ
Monday, Aug 04, 2025 - 10:39 PM (IST)

ਵੈਨਕੂਵਰ (ਮਲਕੀਤ ਸਿੰਘ)- ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਦੀ ਨਿਊ ਵਿੰਸ ਗੋਲਡ ਅਤੇ ਇਵੀਗਰੋਲ ਵਾਰਡ ਦੇ ਖਿਡਾਰੀਆਂ ਨੇ ਇੱਥੇ ਆਯੋਜਿਤ ਕਰਵਾਈ ਗਈ ਵ੍ਹੀਲਚੇਅਰ ਬਾਸਕਟ ਬਾਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਮੁਕਾਬਲੇ ਵਿੱਚ ਟੀਮ ਨੇ ਆਪਣੀ ਤਾਕਤ ਅਤੇ ਖੇਡ ਪ੍ਰਤੀ ਲਗਨ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ। ਆਪਣੀ ਇਸ ਪ੍ਰਾਪਤੀ ਨਾਲ ਖਿਡਾਰੀਆਂ ਨੇ ਇਹ ਸਾਬਤ ਕਰ ਵਿਖਾਇਆ ਹੈ ਕਿ ਹਿੰਮਤ ਅਤੇ ਹੌਸਲੇ ਨਾਲ ਹਰ ਮੁਸ਼ਕਿਲ ਨੂੰ ਮਾਤ ਪਾਈ ਜਾ ਸਕਦੀ ਹੈ। ਸਥਾਨਕ ਖੇਡ ਪ੍ਰੇਮੀਆਂ ਅਤੇ ਕਮਿਊਨਿਟੀ ਵੱਲੋਂ ਖਿਡਾਰੀਆਂ ਨੂੰ ਵਧਾਈਆਂ ਮਿਲ ਰਹੀਆਂ ਹਨ। ਜਦੋਂ ਕਿ ਖਿਡਾਰੀਆਂ ਦਾ ਦਾਅਵਾ ਹੈ ਕਿ ਉਹ ਆਪਣੀ ਮਿਹਨਤ ਨਾਲ ਅੱਗੇ ਵੀ ਨਵਾਂ ਇਤਿਹਾਸ ਰਚਣ ਲਈ ਤਤਪਰ ਰਹਿਣਗੇ।