ਕ੍ਰਿਕਟ ਵਿਸ਼ਵ ਕੱਪ ''ਚ ਜਿਓ ਦਾ ਇਕ ਹੋਰ ਧਮਾਕਾ

Tuesday, Jun 04, 2019 - 09:09 PM (IST)

ਕ੍ਰਿਕਟ ਵਿਸ਼ਵ ਕੱਪ ''ਚ ਜਿਓ ਦਾ ਇਕ ਹੋਰ ਧਮਾਕਾ

ਮੁੰਬਈ—ਇਸ ਸਮੇਂ ਕ੍ਰਿਕੇਟ ਦਾ ਮਹਾਕੁੰਭ ICC World Cup 2019 ਦਾ ਆਯੋਜਨ ਇੰਗਲੈਂਡ 'ਚ ਕੀਤਾ ਜਾ ਰਿਹਾ ਹੈ। ਇਸ ਮਹਾਕੁੰਭ 'ਚ ਦੁਨੀਆਭਰ ਦੀਆਂ 10 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਇਸ ਵਾਰ ਦੇ ਵਰਲਡ ਕੱਪ 'ਚ ਕੁਲ 45 ਮੈਚ ਖੇਡੇ ਜਾਣਗੇ। ਜੇਕਰ ਤੁਸੀਂ ਰਿਲਾਇੰਸ ਜਿਓ ਯੂਜ਼ਰਸ ਹੋ ਤਾਂ ਤੁਸੀਂ  World Cup ਦੇ ਸਾਰੇ ਮੈਚ Hotstar 'ਤੇ ਫ੍ਰੀ 'ਚ Live ਦੇਖ ਸਕਦੇ ਹੋ। ਰਿਲਾਇੰਸ ਜਿਓ ਦੇ ਇਸ ਆਫਰ ਦਾ ਲਾਭ ਕੰਪਨੀ ਦੇ 23 ਕਰੋੜ ਯੂਜ਼ਰਸ ਲੈ ਸਕਦੇ ਹਨ।

PunjabKesari

ਇਸ ਤੋਂ ਇਲਾਵਾ ਰਿਲਾਇੰਸ ਜਿਓ ਨੇ Cricket World Cup 2019 ਲਈ ਇਕ ਖਾਸ ਰਿਚਾਰਜ ਪੈਕ ਵੀ ਲਾਂਚ ਕੀਤਾ ਹੈ। ਇਸ ਰਿਚਾਰਜ ਪੈਕ ਦੀ ਕੀਮਤ 251 ਰੁਪਏ ਹੈ। ਇਸ ਪੈਕ 'ਚ ਮਿਲਣ ਵਾਲੇ ਆਫਰਸ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ ਮੌਜੂਦਾ ਰਿਚਾਰਜ ਪੈਕ ਖਤਮ ਹੋਣ ਤੋਂ ਬਾਅਦ ਵੀ ਤੁਸੀਂ Live ਪ੍ਰਸਾਰਣ ਦੇਖ ਸਕੋਗੇ। ਇਸ ਰਿਚਾਰਜ ਪੈਕ 'ਚ ਤੁਹਾਨੂੰ ਕੁਲ 102 ਜੀ.ਬੀ. ਡਾਟਾ 51 ਦਿਨਾਂ ਦੀ ਮਿਆਦ ਨਾਲ ਮਿਲਦਾ ਹੈ।

PunjabKesari

ਇਸ ਤੋਂ ਪਹਿਲਾਂ IPL 2019 ਦੇ ਸਾਰੇ ਮੈਚ ਰਿਲਾਇੰਸ ਜਿਓ ਯੂਜ਼ਰਸ Hotstar  'ਤੇ ਫ੍ਰੀ 'ਚ ਲਾਈਵ ਦੇਖ ਸਕੇ ਸਨ। ਰਿਲਾਇੰਸ ਜਿਓ ਨੇ ਆਪਣੇ ਯੂਜ਼ਰਸ ਨੂੰ ਕ੍ਰਿਕੇਟ ਦੇ ਸਾਰੇ ਮੈਚ ਦਿਖਾਉਣ ਲਈ BCCI ਅਤੇ ਹਾਟਸਟਾਰ ਨਾਲ ਸਾਂਝੇਦਾਰੀ ਕੀਤੀ ਹੈ। World Cup ਵਰਗੇ ਪ੍ਰਮੁੱਖ ਮੁਕਾਬਲਿਆਂ ਦੇ ਸਾਰੇ ਮੈਚ ਲਾਈਵ ਦੇਖਣ ਲਈ ਤੁਹਾਨੂੰ ਆਪਣੇ ਸਮਾਰਟਫੋਨ 'ਚ Jio TV App ਅਤੇ Hotstar ਐਪ ਇੰਸਟਾਲ ਕਰਨੀ ਹੋਵੇਗੀ।

PunjabKesari

ਜਿਵੇਂ ਹੀ ਤੁਸੀਂ Jio TV  ਐਪ 'ਚ ਸਟਾਰ ਸਪੋਰਟਸ ਦੇ ਚੈਲਨ ਨੂੰ ਸਲੈਕਟ ਕਰੋਗੇ ਤਾਂ ਤੁਹਾਨੂੰ Hotstar ਐਪ 'ਤੇ ਰੀ-ਡਾਇਰੈਕਟ ਕਰੇਗਾ, ਜਿਸ ਤੋਂ ਬਾਅਦ ਤੁਸੀਂ ਉੱਥੇ ਹੋਮ ਸਕਰੀਨ ਨੂੰ ਸਲੈਕਟ ਕਰੋਗੇ ਤਾਂ ਤੁਸੀਂ ਸਕਰੀਨ 'ਤੇ ਉਪਲੱਬਧ World Cup ਦੇ ਲਾਈਵ ਮੈਚ ਨੂੰ ਦੇਖ ਸਕੋਗੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ World Cup ਦੇ ਕਿਸੇ ਵੀ ਮੈਚ ਨੂੰ ਲਾਈਵ ਦੇਖਣ ਲਈ ਤੁਹਾਡੇ ਸਮਾਰਟਫੋਨ 'ਚ ਰਿਲਾਇੰਸ ਜਿਓ ਦਾ ਸਿਮ ਕਾਰਡ ਇੰਸਰਟ ਹੋਣਾ ਜ਼ਰੂਰੀ ਹੈ।


author

Karan Kumar

Content Editor

Related News