ICC ਵੱਲੋਂ ਬਾਊਂਡਰੀ ਗਿਣਨ ਦਾ ਵਿਵਾਦਤ ਨਿਯਮ ਖਤਮ ਕਰਨ ਦਾ ਜਿੰਮੀ ਨੀਸ਼ਮ ਨੇ ਉਡਾਇਆ ਮਜ਼ਾਕ

10/15/2019 2:42:14 PM

ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਹਰਫਨਮੌਲਾ ਕ੍ਰਿਕਟਰ ਜਿੰਮੀ ਨੀਸ਼ਮ ਨੇ ਮੰਗਲਵਾਰ ਨੂੰ ਕੌਮਾਂਤਰੀ ਕ੍ਰਿਕਟ ਸੰਘ (ਆਈ. ਸੀ. ਸੀ.) ਦਾ ਉਦੋਂ ਮਜ਼ਾਕ ਉਡਾਇਆ ਜਦੋਂ ਖੇਡ ਦੀ ਚੋਟੀ ਦੀ ਇਕਾਈ ਨੇ ਬਾਊਂਡਰੀ ਗਿਣਨ ਦਾ ਵਿਵਾਦਤ ਨਿਯਮ ਸੋਮਵਾਰ ਨੂੰ ਹਟਾਉਣ ਦਾ ਫੈਸਲਾ ਕੀਤਾ। ਇਸੇ ਨਿਯਮ ਦੀ ਵਜ੍ਹਾ ਨਾਲ ਜੁਲਾਈ 'ਚ ਪੁਰਸ਼ਾਂ ਦੇ ਵਨ-ਡੇ ਵਰਲਡ ਕੱਪ 2019 'ਚ ਨਿਊਜ਼ਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇੰਗਲੈਂਡ ਨੂੰ ਜੇਤੂ ਐਲਾਨਿਆ ਗਿਆ ਸੀ।
PunjabKesari
ਫਾਈਨਲ 'ਚ ਦੋਹਾਂ ਟੀਮਾਂ ਵਿਚਾਲੇ ਸੁਪਰ ਓਵਰ ਟਾਈ ਰਿਹਾ ਸੀ ਜਿਸ ਤੋਂ ਬਾਅਦ ਬਾਊਂਡਰੀ ਦੀ ਗਿਣਤੀ ਕੀਤੀ ਗਈ ਜਿਸ 'ਚ ਇੰਗਲੈਂਡ ਜੇਤੂ ਰਿਹਾ। ਨੀਸ਼ਮ ਨੇ ਟਵੀਟ ਕੀਤਾ, ''ਅਗਲਾ ਏਜੰਡਾ : ਟਾਈਟੈਨਿਕ 'ਤੇ ਬਰਫ ਦੇਖਣ ਲਈ ਚੰਗੀ ਦੂਰਬੀਨ! ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ੀ ਕੋਚ ਕ੍ਰੇਗ ਮੈਕਮਿਲਨ ਨੇ ਕਿਹਾ, ''ਆਈ. ਸੀ. ਸੀ. ਨੇ ਥੋੜ੍ਹੀ ਦੇਰ ਕਰ ਦਿੱਤੀ।
PunjabKesari
ਨਿਊਜ਼ੀਲੈਂਡ ਦੇ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ ਨੇ ਕਿਹਾ, ਉਨ੍ਹਾਂ ਨੂੰ ਖੁਸ਼ੀ ਹੈ ਕਿ ਵਿਸ਼ਵ ਕੱਪ ਦੇ ਵਿਵਾਦਤ ਫਾਈਨਲ ਦੇ ਬਾਅਦ ਆਈ. ਸੀ. ਸੀ. ਨੇ ਨਿਯਮ 'ਚ ਸੁਧਾਰ ਕੀਤਾ। ਉਨ੍ਹਾਂ ਕਿਹਾ, ''ਭਵਿੱਖ ਲਈ ਇਹ ਬਿਹਤਰ ਹੈ। ਬੀਤੇ ਸਮੇਂ ਨੂੰ ਅਸੀਂ ਬਦਲ ਨਹੀਂ ਸਕਦੇ ਪਰ ਸਾਨੂੰ ਖੁਸ਼ੀ  ਹੈ ਕਿ ਬਿਹਤਰ ਹੱਲ ਕੱਢਿਆ ਗਿਆ ਹੈ।'' ਆਈ. ਸੀ. ਸੀ. ਨੇ ਐਲਾਨ ਕੀਤਾ ਹੈ ਕਿ ਸੁਪਰ ਓਵਰ ਦੇ ਵੀ ਟਾਈ ਰਹਿਣ ਦੀ ਸਥਿਤੀ 'ਚ ਜੇਤੂ ਦਾ ਨਿਰਧਾਰਨ ਹੋਣ ਤਕ ਸੁਪਰ ਓਵਰ ਖੇਡੇ ਜਾਂਦੇ ਰਹਿਣਗੇ।


Tarsem Singh

Content Editor

Related News