ਝੂਲਨ ਗੋਸਵਾਮੀ ਨੂੰ ਸਰਵਸ੍ਰੇਸ਼ਠ ਖਿਡਾਰੀ ਦਾ ਮਿਲਿਆ ਪੁਰਸਕਾਰ
Tuesday, Apr 23, 2019 - 10:17 PM (IST)

ਕੋਲਕਾਤਾ— ਭਾਰਤੀ ਮਹਿਲਾ ਟੀਮ ਦੀ ਸਟਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਮੰਗਲਵਾਰ ਇੱਥੇ ਕੋਲਕਾਤਾ ਖੇਡ ਪੱਤਰਕਾਰ ਕਲੱਬ ਦੇ ਸਾਲਾ ਪੁਰਸਕਾਰ 'ਚ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ 'ਚ ਬੰਗਾਲ ਦੀ ਰਣਜੀ ਟਰਾਫੀ ਚੈਂਪੀਅਨ ਟੀਮ ਦੇ ਕਪਤਾਨ ਤੇ ਸਾਬਕਾ ਰਾਸ਼ਟਰੀ ਚੋਣਕਰਤਾ ਸੰਬਾਰਨ ਬੈਨਰਜੀ ਤੇ ਸਾਬਕਾ ਭਾਰਤੀ ਫੁੱਟਬਾਲਰ ਸੂਕੁਮਾਰ ਸਮਾਜਪਤੀ ਨੂੰ ਲਾਈਫ ਟਾਈਮ ਐਚੀਵਮੈਂਟ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਬ੍ਰਿਜ਼ 'ਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪ੍ਰਣਬ ਵਰਧਬ ਤੇ ਸ਼ਿਵਨਾਥ ਡਿ ਸਰਕਾਰ, ਭਾਰਤ ਦੀ ਕਬੱਡੀ ਟੀਮ ਦੀ ਕਪਤਾਨ ਪਾਇਲ ਚੌਧਰੀ ਤੇ ਨੋਜਵਾਨ ਸ਼ਤਰੰਜ ਖਿਡਾਰੀ ਨੀਲਾਸ਼ ਸਾਹਾ ਨੂੰ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਭਾਰਤ ਤੇ ਏ. ਟੀ. ਕੇ ਦੇ ਪ੍ਰੀਤਮ ਕੋਟਲ ਨੂੰ ਸਰਵਸ੍ਰੇਸ਼ਠ ਫੁੱਟਬਾਲਰ ਜਦਕਿ ਤਨੁਸ਼ੀ ਸਰਕਾਰ ਨੂੰ ਸਰਵਸ੍ਰੇਸ਼ਠ ਕ੍ਰਿਕਟਰ ਪੁਰਸਕਾਰ ਮਿਲਿਆ। ਸਰਵਸ੍ਰੇਸ਼ਠ ਐਥਲੀਟ ਦਾ ਪੁਰਸਕਾਰ ਲਿਲੀ ਦਾਸ ਨੂੰ ਦਿੱਤਾ ਗਿਆ।