ਨਗਰ ਨਿਗਮ ਲੁਧਿਆਣਾ ਨੂੰ ਪੱਖੋਵਾਲ ਰੋਡ ਫਲਾਈਓਵਰ ਤੇ ਰੇਲਵੇ ਅੰਡਰਬ੍ਰਿਜ ਲਈ ਮਿਲਿਆ ਸਮਾਰਟ ਸਿਟੀ ਪੁਰਸਕਾਰ
Saturday, Mar 22, 2025 - 04:22 AM (IST)

ਲੁਧਿਆਣਾ (ਹਿਤੇਸ਼) - ਨਗਰ ਨਿਗਮ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ 130 ਕਰੋੜ ਦੀ ਲਾਗਤ ਨਾਲ ਬਣਾਏ ਗਏ ਪੱਖੋਵਾਲ ਰੋਡ ਫਲਾਈਓਵਰ ਅਤੇ ਰੇਲਵੇ ਅੰਡਰਬ੍ਰਿਜ ਦੇ ਲਈ ਕੇਂਦਰ ਸਰਕਾਰ ਤੋਂ ਐਵਾਰਡ ਮਿਲਿਆ ਹੈ। ਇਹ ਐਵਾਰਡ ਕਮਿਸ਼ਨਰ ਆਦਿੱਤਿਆ ਵੱਲੋਂ ਸ਼ਹਿਰ ਵਿਕਾਸ ਮੰਤਰਾਲਾ ਵੱਲੋਂ ਆਯੋਜਿਤ ਸਮਾਰੋਹ ਦੌਰਾਨ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਵਾਰਡ ਇਨੋਵੇਟਿਵ ਟਰਾਂਸਪੋਰਟ ਸਲਿਊਸ਼ਨ ਫਾਰ ਦਿ ਸਿਟੀ ਦੀ ਕੈਟਾਗਿਰੀ ਵਿਚ ਮਿਲਿਆ ਹੈ ਕਿਉਂਕਿ ਇਸ ਪ੍ਰਾਜੈਕਟ ਦੀ ਵਜ੍ਹਾ ਨਾਲ ਪੱਖੋਵਾਲ ਰੋਡ ਰੇਲਵੇ ਦੇ ਕ੍ਰਾਸਿੰਗ ’ਤੇ ਲੱਗਣ ਵਾਲੇ ਜਾਮ ਦੀ ਸਮੱਸਿਆ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਪ੍ਰਾਜੈਕਟ ਕਾਰਨ ਨਾਲ ਇਸ ਤਰ੍ਹਾਂ ਮਿਲ ਰਹੀ ਹੈ ਸਹੂਲਤ
ਇਸ ਪ੍ਰੋਜੈਕਟ ’ਚ ਇਕ ਫਲਾਈਓਵਰ ਪੱਖੋਵਾਲ ਰੋਡ ਨਹਿਰ ਵੱਲੋਂ ਸ਼ੁਰੂ ਹੋ ਕੇ ਹੀਰੋ ਬੈਕਰੀ ਚੌਕ ਨੂੰ ਕ੍ਰਾਸ ਕਰਕੇ ਉਤਰ ਰਿਹਾ ਹੈ, ਜਦਕਿ ਤਿੰਨ ਅੰਡਰਬ੍ਰਿਜ ਹਨ ਜਿਨ੍ਹਾਂ ’ਚ ਆਰ. ਯੂ. ਬੀ. ਪੱਖੋਵਾਲ ਰੋਡ ਨਹਿਰ ਵੱਲੋਂ ਸ਼ੁਰੂ ਹੋ ਕੇ ਸਰਾਭਾ ਨਗਰ ਵਿਚ ਜਾਂਦਾ ਹੈ। ਇਸ ਤੋਂ ਇਲਾਵਾ ਦੂਜਾ ਆਰ. ਓ. ਬੀ. ਹੀਰੋ ਬੈਕਰੀ ਚੌਕ ਤੋਂ ਸ਼ੁਰੂ ਹੋ ਕੇ ਪੱਖੋਵਾਲ ਰੋਡ ਨਹਿਰ ਵੱਲ ਜਾਂਦਾ ਹੈ ਅਤੇ ਤੀਜਾ ਆਰ. ਓ. ਬੀ. ਮਾਡਲ ਟਾਊਨ ਸ਼ਮਸ਼ਾਨਘਾਟ ਰੋਡ ਤੋਂ ਸ਼ੁਰੂ ਹੋ ਕੇ ਸਰਾਭਾ ਨਗਰ ਵਿਚ ਜਾਂਦਾ ਹੈ। ਜਿਸਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਟ੍ਰੈਫਿਕ ਜਾਮ ਵਿਚ ਫਸਣ ਜਾਂ ਸਿਗਨਲ ’ਤੇ ਰੁਕਣ ਦੀ ਜ਼ਰੂਰਤ ਨਹੀਂ ਅਤੇ ਕਾਫੀ ਘੱਟ ਸਮੇਂ ’ਚ ਇਕ ਤੋਂ ਦੂਜੀ ਜਗ੍ਹਾ ਜਾ ਸਕਦੇ ਹਨ।