ਮਹਿਲਾ ਕ੍ਰਿਕਟ : ਵਨ ਡੇ ਰੈਂਕਿੰਗ ''ਚ ਇਕ ਵਾਰ ਫਿਰ ਚੋਟੀ ''ਤੇ ਪੁਹੰਚੀ ਝੂਲਨ

Monday, Mar 04, 2019 - 06:20 PM (IST)

ਮਹਿਲਾ ਕ੍ਰਿਕਟ : ਵਨ ਡੇ ਰੈਂਕਿੰਗ ''ਚ ਇਕ ਵਾਰ ਫਿਰ ਚੋਟੀ ''ਤੇ ਪੁਹੰਚੀ ਝੂਲਨ

ਗੁਹਾਟੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਇਕ ਵਾਰ ਫਿਰ ਵਨ ਡੇ ਗੇਂਦਬਾਜੀ ਦੀ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ। ਗੋਸਵਾਮੀ ਨੇ ਆਸਟਰੇਲੀਆ ਦੀ ਮੇਗਨ ਸ਼ਟ ਤੇ ਪਾਕਿਸਤਾਨ ਦੀ ਸਨਾ ਮੀਰ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਗੋਸਵਾਮੀ 730 ਅੰਕਾਂ ਨਾਲ ਚੋਟੀ 'ਤੇ ਹੈ ਤੇ ਆਸਟਰੇਲੀਆ ਦੀ ਜੈਮ ਜੋਨਾਸਨ 723 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਪਾਕਿਸਤਾਨ ਦੀ ਸਨਾ ਮੀਰ 718 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।

PunjabKesari

ਗੋਸਵਾਮੀ 2017 ਤੋਂ ਬਾਅਦ ਪਹਿਲੀ ਵਾਰ ਚੋਟੀ ਦੇ ਸਥਾਨ 'ਤੇ ਕਾਬਜ਼ ਹੋਈ ਹੈ। ਗੋਸਵਾਮੀ ਦੇ ਇਲਾਵਾ ਭਾਰਤੀ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ 12 ਸਥਾਨਾਂ ਦੀ ਲੰਬੀ ਛਲਾਂਗ ਲਾ ਕੇ ਪੰਜਵੇਂ ਨੰਬਰ 'ਤੇ ਪਹੁੰਚ ਗਈ ਹੈ। ਇਸਦੇ ਨਾਲ ਹੀ ਗੋਸਵਾਮੀ ਵਨ ਡੇ ਵਿਚ ਸਰਵਸ੍ਰੇਸ਼ਠ ਵਿਕਟਾਂ ਲੈਣ ਵਾਲੀ ਗੇਂਦਬਾਜ਼ ਗਈ ਹੈ। ਵਨ ਡੇ ਵਿਚ ਉਸਦੀਆਂ 218 ਵਿਕਟਾਂਹਨ। ਗੇਂਦਬਾਜ਼ੀ ਵਿਚ ਗੋਸਵਾਮੀ ਦੇ ਚੋਟੀ ਦੇ ਸਥਾ ਨ'ਤੇ ਪਹੁੰਚਣ ਦੇ ਨਾਲ ਹੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਰੈਂਕਿੰਗ  ਵਿਚਭਾਰਤੀ ਖਿਡਾਰੀਆਂ ਦਾ ਦਬਦਬਾ ਹੋ ਗਿਆ ਹੈ। ਬੱਲੇਬਾਜ਼ੀ ਵਿਚ ਭਾਰਤ ਦੀ ਸਟਾਰ ਸਮ੍ਰਿਤੀ ਮੰਧਾਨਾ 797 ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹੈ। ਉਸਦੇ ਪਿੱਛੇ ਆਸਟਰੇਲੀਆ ਦੀ ਐਲਿਸ ਪੈਰੀ 756 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਭਾਰਤ ਦੀ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ 713 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।


Related News