ਝਾਅ ਆਸਟਰੇਲੀਆਈ ਵਿਸ਼ਵ ਕੱਪ ਟੀਮ ''ਚੋਂ ਬਾਹਰ
5/9/2019 2:14:03 AM

ਮੈਲਬੋਰਨ- ਤੇਜ਼ ਗੇਂਦਬਾਜ਼ ਝਾਅ ਰਿਚਰਡਸਨ ਮੋਢੇ ਦੀ ਸੱਟ ਕਾਰਨ ਬੁੱਧਵਾਰ ਨੂੰ ਆਈ. ਸੀ. ਸੀ. ਵਿਸ਼ਵ ਕੱਪ ਲਈ ਆਸਟਰੇਲੀਆਈ ਕ੍ਰਿਕਟ ਟੀਮ 'ਚੋਂ ਬਾਹਰ ਹੋ ਗਿਆ। ਉਸ ਦੀ ਜਗ੍ਹਾ ਹੁਣ 30 ਮਈ ਤੋਂ ਹੋਣ ਵਾਲੇ ਟੂਰਨਾਮੈਂਟ ਵਿਚ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੂੰ ਸਥਾਨ ਮਿਲਿਆ ਹੈ। ਕ੍ਰਿਕਟ ਆਸਟਰੇਲੀਆ (ਸੀ. ਏ.) ਦੀ ਅਧਿਕਾਰਤ ਵੈੱਬਸਾਈਟ 'ਤੇ ਆਸਟਰੇਲੀਆਈ ਟੀਮ ਦੇ ਫਿਜ਼ੀਓਥੈਰੇਪਿਸਟ ਡੇਵਿਡ ਬੀਕਲੇ ਨੇ ਕਿਹਾ ਕਿ ਇਹ ਟੀਮ ਅਤੇ ਝਾਅ ਲਈ ਬਹੁਤ ਹੀ ਨਿਰਾਸ਼ਾਜਨਕ ਖਬਰ ਹੈ। ਉਹ ਰੀਹੈਬਲੀਟੇਸ਼ਨ ਪ੍ਰਕਿਰਿਆ ਰਾਹੀਂ ਕਾਫੀ ਵਧੀਆ ਤਰੀਕੇ ਨਾਲ ਸੱਟ ਤੋਂ ਉੱਭਰ ਰਿਹਾ ਸੀ। ਫਿਜ਼ੀਓਥੈਰੇਪਿਸਟ ਨੇ ਝਾਅ ਦੀ ਫਿੱਟਨੈੱਸ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਸੀ।