ਪਟਨਾ ਪਾਈਰੇਟਸ ਦੀ ਜਰਸੀ ਲਾਂਚ
Tuesday, Jul 25, 2017 - 11:12 AM (IST)

ਨਵੀਂ ਦਿੱਲੀ— ਸਾਬਕਾ ਦੋ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਦੇ ਲਈ ਸੋਮਵਾਰ ਨੂੰ ਆਪਣੀ ਨਵੀਂ ਟੀਮ ਜਰਸੀ ਨੂੰ ਲਾਂਚ ਕੀਤਾ। ਪਟਨਾ ਪਾਈਰੇਟਸ ਨੇ ਇਕ ਸ਼ਾਨਦਾਰ ਸਮਾਰੋਹ 'ਚ ਟੀਮ ਦੀ ਜਰਸੀ ਲਾਂਚ ਕੀਤੀ। ਇਸ ਦੌਰਾਨ ਬਿਰਲਾ ਗੋਲਡ ਸੀਮੈਂਟ ਨੇ ਪਟਨਾ ਪਾਈਰੇਟਸ ਦੇ ਨਾਲ ਕਿ ਕਰਾਰ 'ਤੇ ਦਸਤਖਤ ਕੀਤੇ। ਇਸ ਮੌਕੇ 'ਤੇ 29 ਜੁਲਾਈ ਨੂੰ ਪਹਿਲਾ ਮੁਕਾਬਲਾ ਖੇਡਣ ਵਾਲੀ ਟੀਮ ਦੇ ਰਸਮੀ ਗਠਨ ਦਾ ਵੀ ਐਲਾਨ ਕੀਤਾ ਗਿਆ ਅਤੇ ਖਿਡਾਰੀਆਂ ਦੀ ਜਾਣ-ਪਛਾਣ ਕਰਾਈ ਗਈ। ਪਟਨਾ ਪਾਈਰੇਟਸ ਦੀ ਟੀਮ 'ਚ ਇਸ ਵਾਰ 16 ਭਾਰਤੀ ਖਿਡਾਰੀ ਅਤੇ 2 ਵਿਦੇਸ਼ੀ ਖਿਡਾਰੀ ਹਨ।