ਜੇਮਿਮਾ ਰੋਡ੍ਰਿਗਜ਼ ਨੇ ਖੁਦ ਨੂੰ ਫਿੱਟ ਐਲਾਨਿਆ

Saturday, Oct 31, 2026 - 11:47 AM (IST)

ਜੇਮਿਮਾ ਰੋਡ੍ਰਿਗਜ਼ ਨੇ ਖੁਦ ਨੂੰ ਫਿੱਟ ਐਲਾਨਿਆ

ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਟਾਪ ਆਰਡਰ ਦੀ ਬੱਲੇਬਾਜ਼ ਜੇਮਿਮਾ ਰੋਡ੍ਰਿਗਜ਼ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਅਗਸਤ ’ਚ ਲੱਗੀ ਸੱਟ ਤੋਂ ਪੂਰੀ ਤਰ੍ਹਾਂ ਉੱਭਰ ਚੁੱਕੀ ਹੈ ਤੇ ਮੁਕਾਬਲਿਆਂ ਲਈ ਮੈਦਾਨ ’ਚ ਉਤਰਨ ਲਈ ਤਿਆਰ ਹੈ।

ਰੋਡ੍ਰਿਗਜ਼ ਨੂੰ 3 ਅਗਸਤ ਨੂੰ ਇੰਗਲੈਂਡ ਦੀ ਫ੍ਰੈਂਚਾਈਜ਼ੀ ਟੀਮ ‘ਸਦਰਨ ਬ੍ਰੇਵ’ ਦੀ ਵੱਲੋਂ ‘ਦਿ ਹੰਡ੍ਰੇਡ’ ਟੂਰਨਾਮੈਂਟ ’ਚ ਖੇਡਦੇ ਸਮੇਂ ਲੱਤ ਦੀਆਂ ਮਾਸਪੇਸ਼ੀਆਂ (ਹੈਮਸਟ੍ਰਿੰਗ) ’ਚ ਸੱਟ ਲੱਗੀ ਸੀ। ਇਸ ਤੋਂ ਬਾਅਦ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) ਦੀ ਮੈਡੀਕਲ ਟੀਮ ਨੇ ਉਸ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਕਰਵਾਏ ਗਏ ਟੀ-20 ਏਸ਼ੀਆ ਕੱਪ ਤੇ ਜਪਾਨ ’ਚ ਹੋਈਆਂ ਏਸ਼ੀਆਈ ਖੇਡਾਂ ’ਚੋਂ ਬਾਹਰ ਕਰ ਦਿੱਤਾ ਸੀ। ਉਹ ਹਾਲ ਹੀ ’ਚ ਜ਼ਿੰਬਾਬਵੇ ਵਿਰੁੱਧ ਘਰੇਲੂ ਮੈਦਾਨ ’ਚ ਖੇਡੀ ਗਈ ਸੀਮਤ ਓਵਰਾਂ ਦੀ ਲੜੀ ’ਚ ਵੀ ਹਿੱਸਾ ਨਹੀਂ ਲੈ ਸਕੀ ਸੀ।


author

Tarsem Singh

Content Editor

Related News