ਖ਼ਰਾਬ ਰੋਸ਼ਨੀ ਨੇ ਭਾਰਤ ''ਏ'' ਨੂੰ ਜਿੱਤ ਤੋਂ ਖੁੰਝਾਇਆ, NZ ''ਏ'' ਖ਼ਿਲਾਫ਼ ਪਹਿਲਾ ਅਣ-ਅਧਿਕਾਰਤ ਟੈਸਟ ਡਰਾਅ

Tuesday, Oct 27, 2026 - 04:49 PM (IST)

ਖ਼ਰਾਬ ਰੋਸ਼ਨੀ ਨੇ ਭਾਰਤ ''ਏ'' ਨੂੰ ਜਿੱਤ ਤੋਂ ਖੁੰਝਾਇਆ, NZ ''ਏ'' ਖ਼ਿਲਾਫ਼ ਪਹਿਲਾ ਅਣ-ਅਧਿਕਾਰਤ ਟੈਸਟ ਡਰਾਅ

ਲਿੰਕਨ : ਖ਼ਰਾਬ ਰੋਸ਼ਨੀ ਕਾਰਨ ਭਾਰਤ 'ਏ' ਅਤੇ ਨਿਊਜ਼ੀਲੈਂਡ 'ਏ' ਵਿਚਾਲੇ ਖੇਡਿਆ ਗਿਆ ਪਹਿਲਾ ਚਾਰ ਦਿਨਾ ਅਣ-ਅਧਿਕਾਰਤ ਟੈਸਟ ਮੈਚ ਡਰਾਅ 'ਤੇ ਸਮਾਪਤ ਹੋ ਗਿਆ। ਭਾਰਤ 'ਏ' ਨੇ ਆਪਣੀ ਦੂਜੀ ਪਾਰੀ ਵਿੱਚ 516 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਨਿਊਜ਼ੀਲੈਂਡ 'ਏ' ਸਾਹਮਣੇ 313 ਦੌੜਾਂ ਦਾ ਟੀਚਾ ਰੱਖਿਆ ਸੀ। ਟੀਚੇ ਦਾ ਪਿੱਛਾ ਕਰਦਿਆਂ ਜਦੋਂ ਨਿਊਜ਼ੀਲੈਂਡ 'ਏ' ਨੇ ਆਪਣੀ ਦੂਜੀ ਪਾਰੀ ਵਿੱਚ 9 ਵਿਕਟਾਂ 'ਤੇ 187 ਦੌੜਾਂ ਬਣਾਈਆਂ ਸਨ, ਤਾਂ 17 ਓਵਰਾਂ ਦਾ ਖੇਡ ਬਾਕੀ ਰਹਿੰਦਿਆਂ ਖ਼ਰਾਬ ਰੋਸ਼ਨੀ ਕਾਰਨ ਖੇਡ ਰੋਕਣਾ ਪਿਆ।

ਤੇਜ਼ ਗੇਂਦਬਾਜ਼ ਔਕਿਬ ਨਬੀ ਨੇ 28 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰ ਕੇ ਨਿਊਜ਼ੀਲੈਂਡ 'ਏ' ਨੂੰ ਸ਼ੁਰੂਆਤੀ ਝਟਕੇ ਦਿੱਤੇ। ਨਿਊਜ਼ੀਲੈਂਡ ਲਈ ਕ੍ਰਟਿਸ ਹੀਫ਼ੀ (ਨਾਬਾਦ 90) ਅਤੇ ਡੀਨ ਫ਼ੌਕਸਕ੍ਰੌਫ਼ਟ (42) ਨੇ ਚੌਥੀ ਵਿਕਟ ਲਈ 78 ਦੌੜਾਂ ਜੋੜ ਕੇ ਅਹਿਮ ਯੋਗਦਾਨ ਪਾਇਆ। 

ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੀ ਪਾਰੀ ਦੀ 204 ਦੌੜਾਂ ਦੀ ਪਛਾੜ ਤੋਂ ਬਾਅਦ ਦੇਵਦੱਤ ਪਡਿੱਕਲ (199 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਵਾਪਸੀ ਕੀਤੀ ਸੀ। ਹਾਲਾਂਕਿ, ਕੇ.ਐੱਲ. ਰਾਹੁਲ (0 ਅਤੇ 4) ਅਤੇ ਯਸ਼ਸਵੀ ਜਾਇਸਵਾਲ (17 ਅਤੇ 5) ਫਲਾਪ ਰਹੇ। ਦੋਵਾਂ ਟੀਮਾਂ ਵਿਚਾਲੇ ਦੂਜਾ ਮੈਚ 31 ਅਕਤੂਬਰ ਤੋਂ ਕ੍ਰਾਈਸਟਚਰਚ ਵਿਖੇ ਖੇਡਿਆ ਜਾਵੇਗਾ।


author

Tarsem Singh

Content Editor

Related News