ICC ਟੀ-20 ਰੈਂਕਿੰਗ 'ਚ ਭਾਰਤੀ ਮਹਿਲਾਵਾਂ ਦਾ ਜਲਵਾ, 6 ਖਿਡਾਰੀ ਟਾਪ 10 'ਚ ਸ਼ਾਮਲ

12/21/2019 5:13:28 PM

ਸਪੋਰਟਸ ਡੈਸਕ— ਆਈ ਸੀ. ਸੀ. ਦੀ ਤਾਜ਼ਾ ਟੀ-20 ਰੈਂਕਿੰਗ 'ਚ ਭਾਰਤ ਦੀ ਮਹਿਲਾ ਖਿਡਾਰੀਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੂੰ ਮਿਲਾ ਕੇ ਭਾਰਤ ਦੇ ਕੁਲ 6 ਖਿਡਾਰੀ ਟਾਪ 10 'ਚ ਸ਼ਾਮਲ ਹਨ। ਪਿਛਲੇ ਕੁੱਝ ਦਿਨਾਂ ਤੋਂ ਭਾਰਤੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਜਿਸ ਦਾ ਫਾਇਦਾ ਉਸ ਨੂੰ ICC ਰੈਂਕਿੰਗ 'ਚ ਵੀ ਮਿਲਿਆ ਹੈ। ਹਾਲਾਂਕਿ ਭਾਰਤੀ ਟੀਮ ਅਜੇ ਵੀ ਚੌਥੇ ਸਥਾਨ 'ਤੇ ਹੀ ਬਣੀ ਹੋਈ ਹੈ। 

ਖੱਬੇ ਹੱਥ ਦੀ ਭਾਰਤੀ ਸਪਿਨਰ ਰਾਧਾ ਯਾਦਵ ਤਾਜ਼ਾ ਜਾਰੀ ਆਈ. ਸੀ. ਸੀ. ਮਹਿਲਾ ਟੀ-20 ਅੰਤਰਰਾਸ਼ਟਰੀ ਖਿਡਾਰੀਆਂ ਦੀ ਰੈਂਕਿੰਗ 'ਚ ਦੂਜੇ ਸਥਾਨ 'ਤੇ ਬਰਕਰਾਰ ਹਨ ਪਰ ਅਮਵਤਨੀ ਦੀਪਤੀ ਸ਼ਰਮਾ ਅਤੇ ਪੂਨਮ ਯਾਦਵ ਇਕ ਸਥਾਨ ਖਿਸਕ ਕੇ ਕਰਮਸ਼ : 5ਵੇਂ ਅਤੇ 6ਵੇਂ ਸਥਾਨ 'ਤੇ ਪਹੁੰਚ ਗਈਆਂ। ਬੱਲੇਬਾਜ਼ਾਂ ਦੀ ਸੂਚੀ 'ਚ ਜੇਮਿਮਾ ਰੋਡਰਿਗਸ ਨੇ ਆਪਣਾ ਚੌਥਾ ਸਥਾਨ ਕਾਇਮ ਰੱਖਿਆ ਹੈ ਜਦ ਕਿ ਸਿਮਰਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਵੀ ਕਰਮਸ਼ : ਆਪਣੇ 7ਵੇਂ ਅਤੇ 9ਵੇਂ ਸਥਾਨ 'ਤੇ ਬਣੀਆਂ ਹੋਈਆਂ ਹਨ। 

ਭਾਰਤ ਨੇ ਆਈ. ਸੀ. ਸੀ. ਮਹਿਲਾ ਟੀ-20 ਟੀਮ ਰੈਂਕਿੰਗ 'ਚ ਵੀ ਆਪਣਾ ਚੌਥਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ। ਨਿਊਜ਼ੀਲੈਂਡ ਦੀ ਸੂਜੀ ਬੇਟਸ ਟੀ-20 ਬੱਲੇਬਾਜ਼ੀ ਸੂਚੀ 'ਚ ਟਾਪ 'ਤੇ ਕਾਇਮ ਹਨ।PunjabKesari

 

 


Related News