ਕ੍ਰਿਕਟ : ਆਸਟਰੇਲੀਆ ਦੇ ਸਹਾਇਕ ਕੋਚ ਅਹੁਦੇ ਤੋਂ ਹਟੇ ਜੇਫ ਵਾਨ
Thursday, Apr 14, 2022 - 08:21 PM (IST)
ਮੈਲਬੋਰਨ- ਆਸਟਰੇਲੀਆਈ ਪੁਰਸ਼ ਕ੍ਰਿਕਟ ਟੀਮ ਦੇ ਸਹਾਇਕ ਕੋਚ ਜੇਫ ਵਾਨ ਨੇ ਰਾਜ ਦੀ ਟੀਮ ਤਸਮਾਨੀਆ ਵਿਚ ਕੋਚਿੰਗ ਦੀ ਜ਼ਿੰਮੇਦਾਰੀ ਸੰਭਾਲਣ ਦੇ ਲਈ ਆਪਣੇ ਅਹੁਦੇ ਤੋਂ ਹਟਣ ਦਾ ਫੈਸਲਾ ਕੀਤਾ ਹੈ। ਆਸਟਰੇਲੀਆ ਦੇ ਐਂਡਰਿਊ ਮੈਕਡੋਨਲਡ ਨੂੰ ਮੁੱਖ ਕੋਚ ਨਿਯੁਕਤ ਕਰਨ ਤੋਂ ਬਾਅਦ ਹੀ ਇਹ ਖ਼ਬਰ ਆਈ ਹੈ। ਵਾਨ ਨੇ ਇਕ ਬਿਆਨ ਵਿਚ ਕਿਹਾ ਕਿ ਜਿਸ ਤਰ੍ਹਾਂ ਨਾਲ ਚੀਜ਼ਾਂ ਹੋ ਰਹੀਆਂ ਹਨ, ਉਸ ਤੋਂ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ। ਉਨ੍ਹਾਂ ਨੇ ਨਾਲ ਹੀ ਕ੍ਰਿਕਟ ਆਸਟਰੇਲੀਆ ਦਾ ਧੰਨਵਾਦ ਕੀਤਾ, ਜਿਸ ਨੇ ਉਨ੍ਹਾਂ ਨੂੰ ਰਾਸ਼ਟਰੀ ਟੀਮ ਦੇ ਨਾਲ ਮੌਕੇ ਪ੍ਰਦਾਨ ਕੀਤੇ।
ਇਹ ਖ਼ਬਰ ਪੜ੍ਹੋ- ਪਾਕਿ ਸਫੇਦ ਗੇਂਦ ਸੀਰੀਜ਼ ਦੇ ਲਈ ਕਰੇਗਾ ਸ਼੍ਰੀਲੰਕਾ ਦੀ ਮੇਜ਼ਬਾਨੀ
ਵਾਨ ਨੂੰ ਜੁਲਾਈ 2021 ਵਿਚ ਮਾਈਕਲ ਡਿ ਵੇਨੁਟੋ ਦੇ ਨਾਲ ਆਸਟਰੇਲੀਆ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਸੀ। ਉਹ ਪਿਛਲੇ ਸਾਲ ਟੀ-20 ਵਿਸ਼ਵ ਕੱਪ ਜਿੱਤ, ਇੰਗਲੈਂਡ 'ਤੇ ਟੈਸਟ ਸੀਰੀਜ਼ ਜਿੱਤ ਵਿਚ ਅਤੇ ਹਾਲ ਹੀ ਵਿਚ ਪਾਕਿਸਤਾਨ ਵਿਚ ਵੀ ਟੀਮ ਦੇ ਨਾਲ ਸੀ।
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।