ਜੀਵਾ ਨੇ ਵਜਾਈ ਗਿਟਾਰ ਤੇ ਗਾਇਆ ਗੀਤ, ਜਾਣੋ ਪ੍ਰਸ਼ੰਸਕਾਂ ਨੇ ਕੀ ਕਿਹਾ

Monday, Jan 06, 2020 - 06:33 PM (IST)

ਜੀਵਾ ਨੇ ਵਜਾਈ ਗਿਟਾਰ ਤੇ ਗਾਇਆ ਗੀਤ, ਜਾਣੋ ਪ੍ਰਸ਼ੰਸਕਾਂ ਨੇ ਕੀ ਕਿਹਾ

ਸਪੋਰਟਸ ਡੈਸਕ : ਮਹਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਇਨ੍ਹੀ ਦਿਨੀ ਆਪਣੇ ਪਰਿਵਾਰ ਦੇ ਨਾਲ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਹੇ ਹਨ। ਹਾਲ ਹੀ 'ਚ ਉਸ ਨੇ ਆਪਣੀ ਬੇਟੀ ਜੀਵਾ ਧੋਨੀ ਦੀ ਇਕ ਵੀਡੀਓ ਅਪਲੋਡ ਕੀਤੀ ਹੈ, ਜਿਸ ਵਿਚ ਉਹ ਇਕ ਮਲਿਆਲਮ ਭਾਸ਼ਾ ਦਾ ਭਗਤੀ ਗੀਤ ਗਾਉਂਦੀ ਦਿਸ ਰਹੀ ਹੈ। ਇਹ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜੀਵਾ ਦੇ ਗੁਉਂਦਿਆਂ ਦੀ ਵੀਡੀਓ ਸਾਹਮਣੇ ਆਈ ਹੈ।
 

View this post on Instagram

Snow brings the best out of her @ziva_singh_dhoni

A post shared by M S Dhoni (@mahi7781) on

ਪਰਿਵਾਰ ਨਾਲ ਕਿਸੇ ਬਰਫੀਲੀ ਜਗ੍ਹਾ 'ਤੇ ਛੁੱਟੀਆਂ ਮਨਾ ਰਹੇ ਧੋਨੀ ਨੇ ਇੰਸਟਾਗ੍ਰਾਮ 'ਤੇ ਇਹ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ ਨੂੰ ਹੁਣ ਤਕ 23 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੇ ਇਸ 'ਤੇ ਕੁਮੈਂਟਸ ਕੀਤੇ ਹਨ। ਜਿੱਥੇ ਕੁੱਝ ਲੋਕਾਂ ਨੇ ਜੀਵਾ ਧੋਨੀ ਦੀ ਸ਼ਲਾਘਾ ਕੀਤੀ ਤਾਂ ਉੱਥੇ ਹੀ ਕੁਝ ਨੇ ਧੋਨੀ ਨੂੰ ਮੈਦਾਨ 'ਤੇ ਵਾਪਸੀ ਕਰਨ ਲਈ ਵੀ ਕਿਹਾ।


Related News