ਜੀਤ ਚੰਦਰਾ ਓਮਾਨ ਅੰਡਰ-21 ’ਚ ਬਣੇ ਚੈਂਪੀਅਨ, ਮਾਨਵ ਠੱਕਰ ਨੂੰ ਚਾਂਦੀ ਦਾ ਤਮਗਾ
Sunday, Mar 15, 2020 - 12:57 PM (IST)

ਸਪੋਰਟਸ ਡੈਸਕ— ਭਾਰਤ ਦੇ ਯੁਵਾ ਟੇਬਲ ਟੈਨਿਸ ਖਿਡਾਰੀ ਜੀਤ ਚੰਦਰਾ ਨੇ ਸ਼ਨੀਵਾਰ ਨੂੰ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਮਾਨਵ ਠੱਕਰ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਓਮਾਨ ਓਪਨ ’ਚ ਅੰਡਰ-21 ਪੁਰਸ਼ ਮੁਕਾਬਲੇ ਦਾ ਖਿਤਾਬ ਆਪਣੇ ਨਾਂ ਕੀਤਾ। ਦੁਨੀਆ ਦੇ 18ਵੇਂ ਨੰਬਰ ਦੇ ਖਿਡਾਰੀ ਚੰਦਰਾ ਨੇ ਹਮਵਤਨ ਠੱਕਰ ਨੂੰ ਸਿਰਫ 24 ਮਿੰਟ ’ਚ 11-6, 11-7, 13-11 ਨਾਲ ਹਰਾਇਆ।
ਇਸ ਤੋਂ ਪਹਿਲਾਂ ਭਾਰਤ ਦੇ ਸੀਨੀਅਰ ਅਚੰਤਾ ਸ਼ਰਤ ਕਮਲ ਨੇ ਆਪਣਾ ਪਹਿਲਾ ਸੈੱਟ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ ਪੁਰਸ਼ ਸਿੰਗਲ ਪ੍ਰੀ-ਕੁਆਰਟਰ ਫਾਈਨਲ ’ਚ ਬੇਲਾਰੂਸ ਦੇ ਆਲੀਆਕਸਾਂਦਰ ਖਾਨਿਨ ਨੂੰ 5-11, 11-5, 11-3, 11-5, 11-7 ਨਾਲ ਹਰਾਇਆ। ਇਕ ਹੋਰ ਭਾਰਤੀ ਖਿਡਾਰੀ ਹਰਮੀਤ ਦੇਸਾਈ ਨੇ ਵੀ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਇਸ ਦੇ ਲਈ ਉਨ੍ਹਾਂ ਮਿਸਰ ਦੇ ਉਮਰ ਅਸਾਰ ਨੂੰ ਰੋਮਾਂਚਕ ਮੁਕਾਬਲੇ ’ਚ 7-11, 11-13, 11-9, 11-6, 8-11, 11-5, 11-8 ਨਾਲ ਹਰਾਇਆ। ਜਦਕਿ ਤਿੰਨ ਭਾਰਤੀ ਜੋੜੀਆਂ ਨੇ ਵੀ ਡਬਲਜ਼ ਸੈਮੀਫਾਈਨਲ ’ਚ ਸਥਾਨ ਪੱਕਾ ਕੀਤਾ।
ਇਹ ਵੀ ਪੜ੍ਹੋ : ਜਾਪਾਨ ਦੇ ਪ੍ਰਧਾਨਮੰਤਰੀ ਆਬੇ ਨੇ ਕਿਹਾ- ਤੈਅ ਸਮੇਂ ’ਤੇ ਹੋਵੇਗਾ ਓਲੰਪਿਕ ਦਾ ਆਯੋਜਨ