ਜੈਵਰਧਨੇ ਨੇ ਡਿਕਵੇਲਾ ਦੀ ਹਰਕਤ ਨੂੰ ਦੇਖ ਕਿਹਾ ਮਜ਼ਾ ਆਇਆ, ਤਾਂ ਕੋਹਲੀ ਨੇ ਦਿੱਤਾ ਜਵਾਬ
Tuesday, Nov 21, 2017 - 02:00 PM (IST)

ਨਵੀਂ ਦਿੱਲੀ (ਬਿਊਰੋ)— ਸ਼੍ਰੀਲੰਕਾਈ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿਲਾ ਜੈਵਰਧਨੇ ਨੇ ਨਿਰੋਸ਼ਨ ਡਿਕਵੇਲਾ ਅਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਤਾਰੀਫ ਕੀਤੀ। ਉਨ੍ਹਾਂ ਦੇ ਇਸ ਟਵੀਟ ਦਾ ਕੋਹਲੀ ਨੇ ਜਵਾਬ ਵੀ ਦਿੱਤਾ। ਮਹਿਲਾ ਨੇ ਸੋਮਵਾਰ ਸ਼ਾਮ ਨੂੰ ਟਵੀਟ ਵਿਚ ਲਿਖਿਆ,”''ਇਸ ਦੁਪਹਿਰ ਨਿਰੋਸ਼ਨ ਡਿਕਵੇਲਾ ਦਾ ਐਟੀਟਿਊਟ ਅਤੇ ਹਰਕਤਾਂ ਵੇਖ ਕੇ ਮਜ਼ਾ ਆਇਆ। ਵਧੀਆ ਟੈਸਟ ਮੈਚ ਸੀ। ਵਿਰਾਟ ਕੋਹਲੀ ਦੀ ਟੀਮ ਵਧੀਆ ਖੇਡੀ। ਹੁਣ ਅਗਲੇ ਮੈਚ ਵਿਚ ਵੇਖਾਂਗੇ। ਇਸਦੇ ਜਵਾਬ ਵਿਚ ਕਪਤਾਨ ਕੋਹਲੀ ਨੇ ਕਿਹਾ,”''ਸਹੀ ਵਿਚ ਵਧੀਆ ਟੈਸਟ ਮੈਚ ਸੀ, ਅਸੀਂ ਅਗਲੇ ਟੈਸਟ ਮੈਚ ਦੀ ਤਿਆਰੀ ਕਰ ਰਹੇ ਹਾਂ।''
Enjoyed @NiroshanDikka attitude and antics this afternoon. Good test match.. well played @imVkohli. Looking forward to the next one.👏👏
— Mahela Jayawardena (@MahelaJay) November 20, 2017
Yes, test cricket at it's best. Onto the next one now. ☝️😊
— Virat Kohli (@imVkohli) November 20, 2017
ਡਿਕਵੇਲਾ ਦੀ ਹਰਕਤ 'ਤੇ ਸ਼ਮੀ ਤੇ ਕੋਹਲੀ ਭੜਕੇ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਕੋਲਕਾਤਾ ਵਿਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਭਾਵੇਂ ਹੀ ਡਰਾਅ ਹੋ ਗਿਆ ਹੋਵੇ, ਪਰ ਮੈਚ ਦੇ ਆਖਰੀ ਦਿਨ ਇਸ ਵਿਚ ਕਾਫ਼ੀ ਰੋਮਾਂਚ ਵੇਖਣ ਨੂੰ ਮਿਲਿਆ। 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ 7 ਵਿਕਟਾਂ ਗੁਆ ਕੇ ਸਿਰਫ਼ 75 ਦੌੜਾਂ ਹੀ ਬਣਾ ਪਾਈ ਸੀ ਕਿ ਖੇਡ ਦਾ ਸਮਾਂ ਖਤਮ ਹੋ ਗਿਆ। ਪਰ ਸ਼੍ਰੀਲੰਕਾਈ ਖਿਡਾਰੀ ਨਿਰੋਸ਼ਨ ਡਿਕਵੇਲਾ ਨੇ ਪੰਜਵੇਂ ਦਿਨ ਦੇ ਆਖਰੀ ਸੈਸ਼ਨ ਵਿਚ ਸਮਾਂ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਉੱਤੇ ਕਪਤਾਨ ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਭੜਕ ਉੱਠੇ। ਬਾਅਦ ਵਿਚ ਅੰਪਾਇਰਾਂ ਨੂੰ ਆ ਕੇ ਵਿਚ-ਬਚਾਅ ਕਰਨਾ ਪਿਆ। ਨਿਰੋਸ਼ਨ ਇਸ ਦੌਰਾਨ ਬਹਿਸ ਕਰਦੇ ਹੋਏ ਆਪਣੇ ਇਸ ਸੁਭਾਅ ਨੂੰ ਉਚਿਤ ਠਹਿਰਾਉਣ ਤੋਂ ਵੀ ਨਹੀਂ ਖੁੰਝੇ। ਬਾਅਦ ਵਿਚ ਅੰਪਾਇਰ ਨੇ ਡਿਕਵੇਲਾ ਨੂੰ ਵਾਪਸ ਕਰੀਜ ਉੱਤੇ ਜਾਣ ਨੂੰ ਕਿਹਾ ਅਤੇ ਮੈਚ ਅੱਗੇ ਸ਼ੁਰੂ ਕਰਾਇਆ ਗਿਆ।