ਜੈਵਰਧਨੇ ਨੇ ਸ਼੍ਰੀਲੰਕਾ ਕ੍ਰਿਕਟ ਦੀ ਵਿਸ਼ਵ ਕੱਪ ਨਾਲ ਜੁੜੀ ਪੇਸ਼ਕਸ਼ ਠੁਕਰਾਈ

Monday, May 27, 2019 - 02:50 AM (IST)

ਜੈਵਰਧਨੇ ਨੇ ਸ਼੍ਰੀਲੰਕਾ ਕ੍ਰਿਕਟ ਦੀ ਵਿਸ਼ਵ ਕੱਪ ਨਾਲ ਜੁੜੀ ਪੇਸ਼ਕਸ਼ ਠੁਕਰਾਈ

ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੇ ਕਿਹਾ ਕਿ ਉਹ ਦੇਸ਼ ਵਿਚ ਕ੍ਰਿਕਟ ਦੀ ਸਥਿਤੀ ਤੋਂ ਨਿਰਾਸ਼ ਹੈ ਤੇ ਇਸ ਲਈ ਉਸ ਨੇ ਟੀਮ ਦੇ ਵਿਸ਼ਵ ਕੱਪ ਮੁਹਿੰਮ ਵਿਚ ਭੂਮਿਕਾ ਨਿਭਾÀਣ  ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ।
ਮੁੰਬਈ ਇੰਡੀਅਨਜ਼ ਨੇ ਹਾਲ ਹੀ ਵਿਚ ਜੈਵਰਧਨੇ ਦੀ ਕੋਚਿੰਗ ਵਿਚ ਚੌਥੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ । ਉਹ ਅਤੀਤ ਵਿਚ ਦੇਸ਼ ਦੇ ਘਰੇਲੂ ਕ੍ਰਿਕਟ ਢਾਂਚੇ ਵਿਚ ਬਦਲਾਅ ਦੀ ਯੋਜਨਾ ਸੌਂਪ ਚੁੱਕਾ ਹੈ ਪਰ ਸ਼੍ਰੀਲੰਕਾ ਕ੍ਰਿਕਟ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਜੈਵਰਧਨੇ ਨੇ ਸ਼੍ਰੀਲੰਕਾ ਦੇ ਸਮਾਚਾਰ ਪੱਤਰ ਦਿਨ ਸੰਡੇ ਟਾਈਮਸ ਨੂੰ ਕਿਹਾ, ''ਮੈਨੂੰ ਸੱਦਾ ਦਿੱਤਾ ਗਿਆ ਸੀ ਪਰ ਮੇਰੀਆਂ ਕਈ ਪ੍ਰਤੀਬੱਧਤਾਵਾਂ ਹਨ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਕੀ ਭੂਮਿਕਾ ਨਿਭਾਉਣੀ ਹੈ।''


author

Gurdeep Singh

Content Editor

Related News