ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇੰਡੀਅਨ ਗ੍ਰਾਂ ਪ੍ਰੀ. ''ਚ ਜਿੱਤਿਆ ਸੋਨ ਤਗਮਾ

02/28/2018 1:36:00 PM

ਪਟਿਆਲਾ, (ਬਿਊਰੋ)— ਜੈਵਲਿਨ ਥੋਅਰ ਨੀਰਜ ਚੋਪੜਾ ਨੇ ਇੰਡੀਅਨ ਗ੍ਰਾਂ ਪ੍ਰੀ.-1 'ਚ ਸੋਨ ਤਗਮੇ ਦੇ ਨਾਲ ਘਰੇਲੂ ਟੂਰਨਾਮੈਂਟ 'ਚ ਵਾਪਸੀ ਕੀਤੀ ਹੈ। ਚੋਪੜਾ ਨੇ 82.88 ਮੀਟਰ ਤੱਕ ਜੈਵਲਿਨ ਸੁੱਟਿਆ ਅਤੇ ਵਿਪਿਨ ਕਸਾਨਾ (80.04) ਤੋਂ ਅੱਗੇ ਨਿਕਲੇ, ਜਿਨ੍ਹਾਂ ਨੇ ਚਾਂਦੀ ਦਾ ਤਗਮਾ ਜਿੱਤਿਆ। ਅਮਿਤ ਕੁਮਾਰ ਨੇ (77.33) ਨੇ ਕਾਂਸੀ ਤਗਮੇ 'ਤੇ ਕਬਜ਼ਾ ਕੀਤਾ।

20 ਸਾਲਾ ਚੋਪੜਾ ਜਰਮਨੀ ਦੇ ਸ਼ਹਿਰ ਓਫੇਨਬਰਗ 'ਚ ਵਾਰਨਰ ਡੈਨੀਅਲਸ ਦੇ ਨਾਲ ਅਭਿਆਸ ਕਰ ਰਹੇ ਸਨ। ਤਿੰਨ ਮਹੀਨੇ ਦੇ ਅਭਿਆਸ ਦੇ ਬਾਅਦ ਚੋਪੜਾ ਰਾਸ਼ਟਰੀ ਕੈਂਪ 'ਚ ਪਰਤੇ ਜਿੱਥੇ ਉਨ੍ਹਾਂ ਨੇ ਸਾਬਕਾ ਵਿਸ਼ਵ ਰਿਕਾਰਡਧਾਰੀ ਓਵੇ ਹੋਮ ਦੇ ਨਾਲ ਆਪਣੀ ਤਿਆਰੀ ਨੂੰ ਅੱਗੇ ਵਧਾਇਆ। ਚੋਪੜਾ ਤੋਂ ਇਲਾਵਾ ਪੁਰਸ਼ਾਂ ਦੇ ਸਾਟ-ਪੁੱਟ 'ਚ ਤਜਿੰਦਰ ਪਾਲ ਤੂਰ (19.95 ਮੀਟਰ) ਨੇ ਸੋਨ ਤਗਮਾ ਹਾਸਲ ਕੀਤਾ। ਤੂਰ ਨੇ ਨਵੀਨ ਚਕਰਾ (19.08 ਮੀਟਰ) ਨੂੰ ਪਛਾੜਿਆ, ਜਿਨ੍ਹਾਂ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਤੀਜੇ ਸਥਾਨ 'ਤੇ ਰਹਿੰਦੇ ਹੋਏ ਪਰਮਜੀਤ ਸਿੰਘ (16.74 ਮੀਟਰ) ਨੇ ਕਾਂਸੀ ਤਮਗਾ ਝਟਕਿਆ।


Related News