ਗੱਬਰ ਦਾ ਭੱਜੀ ਨੂੰ ਮੋੜਵਾ ਜਵਾਬ-ਜੱਟ ਸ਼ੁਰੂ ਤੋਂ ਹੀ ਲਿਸ਼ਕਾਂ ਮਾਰਦੈ
Tuesday, Mar 12, 2019 - 11:08 PM (IST)

ਜਲੰਧਰ— ਭਾਰਤੀ ਟੀਮ ਆਸਟਰੇਲੀਆ ਵਿਰੁੱਧ ਆਖਰੀ ਵਨ ਡੇ ਮੈਚ ਦੇ ਲਈ ਦਿੱਲੀ ਪਹੁੰਚ ਚੁੱਕੀ ਹੈ। ਇਸ ਦੌਰਾਨ ਮੌਜ਼-ਮਸਤੀ ਦੇ ਸਮੇਂ 'ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਮਸਤੀ ਕਰਦੇ ਨਜ਼ਰ ਆਏ। ਦਰਅਸਲ ਸ਼ਿਖਰ ਧਵਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਹ ਆਪਣੀ ਟੀਮ ਮੇਟ ਦੇ ਨਾਲ ਨਜ਼ਰ ਆ ਰਹੇ ਹਨ। ਧਵਨ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ- ਪਿੱਛੇ ਕੌਣ-ਕੌਣ ਬੈਠਾ ਹੈ? ਕੀ ਤੁਸੀਂ ਇਨ੍ਹਾਂ ਜਾਣੇ ਪਛਾਣੇ ਚਿਹਰਿਆਂ ਨੂੰ ਪਹਿਚਾਣ ਸਕਦੇ ਹੋ?
ਧਵਨ ਦੀ ਉਸ ਤਸਵੀਰ 'ਤੇ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਮਜ਼ੇਦਾਰ ਵਾਲਾ ਕੁਮੈਂਟ ਕੀਤਾ। ਉਨ੍ਹਾਂ ਨੇ ਲਿਖਿਆ- ਟਿੰਡ (ਬਿਨ੍ਹਾਂ ਵਾਲਾਂ ਦਾ ਸਿਰ) ਚਮਕ ਰਹੀ ਹੈ ਗੱਬਰ ਤੇਰੀ।
ਭੱਜੀ ਨੂੰ ਮਜ਼ਾਕੀਆ ਅੰਦਾਜ਼ 'ਚ ਦੇਖ ਕੇ ਧਵਨ ਨੇ ਵੀ ਵਧੀਆ ਜਵਾਬ ਦਿੱਤਾ ਜੋ ਹਰ ਕ੍ਰਿਕਟ ਫੈਨ ਨੂੰ ਪਸੰਦ ਆ ਗਿਆ। ਉਨ੍ਹਾਂ ਨੇ ਲਿਖਿਆ ਕਿ ਜੱਟ ਸ਼ੁਰੂ ਤੋਂ ਹੀ ਲਿਸ਼ਕਦਾ ਰਹਿੰਦਾ ਪਾਜੀ (ਜੱਟ ਸ਼ੁਰੂ ਤੋਂ ਹੀ ਚਮਕਦਾ ਰਹਿੰਦਾ ਹੈ ਭਾਜੀ)।