ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਵੀ ਹੈ ਕ੍ਰਿਕਟ ਦੀ ਦੀਵਾਨੀ, ਮਹਿੰਦੀ ’ਚ ਦਿਖੀ World Cup 2019 ਦੀ ਝਲਕ

03/18/2021 2:09:08 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 15 ਮਾਰਚ 2021 ਨੂੰ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਬੁਮਰਾਹ ਅਤੇ ਸੰਜਨਾ ਦੇ ਵਿਆਹ ਦਾ ਸਮਾਗਮ ਨਿੱਜੀ ਰਿਹਾ। ਵਿਆਹ ਦੇ ਬਾਅਦ ਇਸ ਨਵ-ਵਿਆਹੁਤਾ ਜੌੜੀ ਦੀਆਂ ਕਈ ਤਸਵੀਰਾਂ ਸਾਹਮਣੇ ਆਈ ਰਹੀਆਂ ਹਨ।

ਇਹ ਵੀ ਪੜ੍ਹੋ: ਇਕ-ਦੂਜੇ ਦੇ ਹੋਏ ਬੁਮਰਾਹ ਅਤੇ ਸੰਜਨਾ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ

PunjabKesari

ਇਸੇ ਤਰ੍ਹਾਂ ਜਿਵੇਂ ਹੀ ਸੰਜਨਾ ਦੀ ਮਹਿੰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ, ਹਰ ਕੋਈ ਉਨ੍ਹਾਂ ਦੀ ਮਹਿੰਦੀ ਦੀ ਤਾਰੀਫ਼ ਕਰਨ ਲੱਗਾ। ਦਰਅਸਲ ਸੰਜਨਾ ਦੀ ਮਹਿੰਦੀ ਵਿਚ ਵਰਲਡ ਕੱਪ 2019 ਦੀ ਫਰਾਫ਼ੀ ਦਾ ਡਿਜ਼ਾਇਨ ਬਣਿਆ ਹੋਇਆ ਹੈ। ਇਨ੍ਹਾਂ ਤਸਵੀਰਾਂ ਵਿਚ ਸੰਜਨਾ ਨੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਜਸਪ੍ਰੀਤ ਅਤੇ ਸੰਜਨਾ ਦੀ ਮਹਿੰਦੀ ਅਤੇ ਹਲਦੀ ਸੈਰੇਮਨੀ ਦੀਆਂ ਕਈ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। 

ਇਹ ਵੀ ਪੜ੍ਹੋ: ਅਪਰਾਧੀਆਂ ਖ਼ਿਲਾਫ਼ UK ਦੀ ਅਨੋਖੀ ਪਹਿਲ, 24 ਘੰਟੇ 7 ਦਿਨ ਨਜ਼ਰ ਰੱਖਣ ਲਈ ਲਾਏਗਾ GPS ਟੈਗ

PunjabKesari

ਬੁਮਰਾਹ ਨੇ ਭਾਰਤ-ਇੰਗਲੈਂਡ ਵਿਚਾਲੇ ਹੋਈ ਟੈਸਟ ਮੈਚ ਸੀਰੀਜ਼ ਦੇ ਚੌਥੇ ਟੈਸਟ ਤੋਂ ਪਹਿਲਾਂ ਨਿੱਜੀ ਕਾਰਨਾਂ ਤੋਂ ਛੁੱਟੀ ਮੰਗੀ ਸੀ। ਇਸ ਦੇ ਬਾਅਦ ਉਨ੍ਹਾਂ ਦੇ ਵਿਆਹ ਦੇ ਚਰਚੇ ਹੋਣ ਲੱਗੇ ਪਰ ਕੁੱਝ ਸਾਫ਼ ਨਹੀਂ ਹੋਇਆ ਸੀ। ਇਸ ਸਭ ਦੇ ਚੱਲਦੇ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਵਿਚ ਹੋਣ ਵਾਲੀ ਟੀ-20 ਸੀਰੀਜ਼ ਵਿਚ ਵੀ ਆਰਾਮ ਦਿੱਤਾ ਗਿਆ। ਹਾਲਾਂਕਿ ਬੁਮਰਾਹ ਨੇ ਬੀ.ਸੀ.ਸੀ.ਆਈ. ਨੂੰ ਆਪਣੇ  ਵਿਆਹ ਕਾਰਨ ਛੁੱਟੀ ਲਏ ਜਾਣ ਦੀ ਸੂਚੀ ਦਿੱਤੀ ਸੀ। 

ਇਹ ਵੀ ਪੜ੍ਹੋ: ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਦੇ ਬਾਹਰੋਂ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ

PunjabKesari

ਇਸ ਦੌਰਾਨ ਸੋਮਵਾਰ ਦੁਪਹਿਰ ਯਾਨੀ 15 ਮਾਰਚ 2021 ਨੂੰ ਬੁਮਰਾਹ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਅਤੇ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦੇ ਆਪਣੇ ਪ੍ਰਸ਼ੰਸਕਾਂ ਨੂੰ ਵਿਆਹ ਦੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਚੀਨ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ ਪਰ ਵੀਜ਼ੇ ਲਈ ਰੱਖੀ ਅਨੋਖੀ ਸ਼ਰਤ

PunjabKesari


cherry

Content Editor

Related News