ਇਸੇ ਮਹੀਨੇ ਵਿਆਹ ਕਰਾਉਣਗੇ ਕ੍ਰਿਕਟਰ ਜਸਪ੍ਰੀਤ ਬੁਮਰਾਹ, ਇਸ ਮਸ਼ਹੂਰ ਐਂਕਰ ਨਾਲ ਲੈਣਗੇ 7 ਫੇਰੇ!

Tuesday, Mar 09, 2021 - 12:52 PM (IST)

ਇਸੇ ਮਹੀਨੇ ਵਿਆਹ ਕਰਾਉਣਗੇ ਕ੍ਰਿਕਟਰ ਜਸਪ੍ਰੀਤ ਬੁਮਰਾਹ, ਇਸ ਮਸ਼ਹੂਰ ਐਂਕਰ ਨਾਲ ਲੈਣਗੇ 7 ਫੇਰੇ!

ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿਚ ਹਨ। ਹਾਲਾਂਕਿ ਪ੍ਰਸ਼ੰਸਕਾਂ ਨੂੰ ਇਹ ਨਹੀਂ ਪਤਾ ਸੀ ਕਿ ਬੁਮਰਾਹ ਦੀ ਹੋਣ ਵਾਲੀ ਦੁਲਹਨ ਕੌਣ ਹੈ? ਉਥੇ ਹੀ ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੁਮਾਰਹ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ 14-15 ਮਾਰਚ ਨੂੰ ਗੋਆ ਵਿਚ 7 ਫੇਰੇ ਲੈਣਗੇ। ਹਾਲਾਂਕਿ ਅਜੇ ਤੱਕ ਦੋਵਾਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਖੰਡਨ ਕੀਤਾ ਗਿਆ ਹੈ।  

ਇਹ ਵੀ ਪੜ੍ਹੋ: ਰਾਜਨੀਤੀ ’ਚ ਆਉਣ ਦੀਆਂ ਅਟਕਲਾਂ ’ਤੇ ਗਾਂਗੁਲੀ ਨੇ ਤੋੜੀ ਚੁੱਪੀ, ਕਿਹਾ- ਦੇਖਦੇ ਹਾਂ ਕਿਹੋ-ਜਿਹਾ ਮੌਕਾ ਆਉਂਦਾ ਹੈ

PunjabKesari

ਸੰਜਨਾ ਗਣੇਸ਼ਨ ਨੇ ਆਪਣੀ ਪੜ੍ਹਾਈ ਇੰਜੀਨੀਅਰਿੰਗ ਵਿਚ ਕੀਤੀ ਹੋਈ ਹੈ ਅਤੇ ਕਰੀਅਰ ਦੀ ਸ਼ੁਰੂਆਤ ਇਕ ਟੀ.ਵੀ. ਸ਼ੋਅ ਨਾਲ ਕੀਤੀ ਸੀ। ਇਸ ਦੇ ਬਾਅਦ ਉਨ੍ਹਾਂ ਨੇ ਮਾਡÇਲੰਗ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਸਾਲ 2014 ਵਿਚ ਮਿਸ ਇੰਡੀਆ ਦੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਮਾਡÇਲੰਗ ਦੇ ਆਫ਼ਰ ਵੀ ਆਉਣ ਲੱਗੇ ਪਰ ਉਨ੍ਹਾਂ ਨੇ ਐਂਕਰਿੰਗ ਵਿਚ ਆਪਣਾ ਕਰੀਅਰ ਅੱਗੇ ਵਧਾਇਆ। ਸੰਜਨਾ ਨੇ ਸਪੋਰਟਸ ਐਂਕਰ ਦੇ ਤੌਰ ’ਤੇ ਆਪਣੀ ਵੱਖ ਪਛਾਣ ਬਣਾਈ ਹੈ।

ਇਹ ਵੀ ਪੜ੍ਹੋ: ਧਵਨ-ਰਾਹੁਲ, ਚਾਹਰ-ਭੁਵਨੇਸ਼ਵਰ ਤੇ ਸ਼੍ਰੇਅਸ-ਸੂਰਯ ’ਚੋਂ ਟੀ-20 ਚੋਣ ਲਈ ਫਸੇਗਾ ਪੇਚ!

PunjabKesari

ਧਿਆਨਦੇਣ ਯੋਗ ਹੈ ਕਿ ਬੁਮਰਾਹ ਦੇ ਵਿਆਹ ਨੂੰ ਲੈ ਕੇ ਕਈ ਅਫ਼ਵਾਹਾਂ ਵੀ ਉਡ ਰਹੀਆਂ ਹਨ। ਪਹਿਲਾਂ ਇਹ ਕਹਿਾ ਜਾ ਰਿਹਾ ਸੀ ਕਿ ਬੁਮਰਾਹ ਦਾ ਵਿਆਹ ਦੱਖਣੀ ਭਾਰਤ ਦੀ ਅਦਾਕਾਰਾ ਅਨੁਪਮਾ ਪਰਮੇਸ਼ਨਵਰਨ ਨਾਲ ਹੋਣ ਵਾਲਾ ਹੈ ਪਰ ਇਸ ਮਮਲੇ ’ਤੇ ਅਨੁਪਮਾ ਦੇ ਪਰਿਵਾਰ ਵਾਲਿਆਂ ਨੇ ਬਿਆਨ ਦੇ ਕੇ ਸਫ਼ਾਈ ਦਿੱਤੀ। ਅਨੁਪਮਾ ਦੀ ਮਾਂ ਨੇ ਕਿਹਾ ਸੀ ਕਿ ਵਿਆਹ ਦੀਆਂ ਖ਼ਬਰਾਂ ਸਿਰਫ਼ ਅਫ਼ਵਾਹ ਹਨ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ ’ਚ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਚਰਚਾ 'ਤੇ ਭਾਰਤ ਵੱਲੋਂ ਤਿੱਖੀ ਪ੍ਰਤੀਕਿਰਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News