ਬੁਮਰਾਹ ਵਰਤਮਾਨ ''ਚ ਟੀ20 ਦੇ ਸਭ ਤੋਂ ਬਿਹਤਰੀਨ ਗੇਂਦਬਾਜ਼:ਆਰਚਰ

Wednesday, Mar 27, 2019 - 05:34 PM (IST)

ਬੁਮਰਾਹ ਵਰਤਮਾਨ ''ਚ ਟੀ20 ਦੇ ਸਭ ਤੋਂ ਬਿਹਤਰੀਨ ਗੇਂਦਬਾਜ਼:ਆਰਚਰ

ਨਵੀਂ ਦਿੱਲੀ—ਫਰੈਂਚਾਇਜ਼ੀ ਅਧਾਰਿਤ ਲੀਗ ਦੇ ਮਹੱਤਵਪੂਰਨ ਖਿਡਾਰੀ ਜੋਫਰਾ ਆਰਚਰ ਨੇ ਵਰਤਮਾਨ ਸਮੇਂ 'ਚ ਵਿਸ਼ਵ ਕ੍ਰਿਕਟ 'ਚ ਖੇਡ ਰਹੇ ਗੇਂਦਬਾਜ਼ਾ 'ਚੋ ਭਾਰਤ ਦੇ ਜਸਪ੍ਰੀਤ ਬੁਮਰਾਹ ਨੂੰ ਟੀ20 ਦਾ ਸਭ ਤੋਂ ਬਿਹਤਰੀਨ ਗੇਂਦਬਾਜ਼ ਕਰਾਰ ਦਿੱਤਾ। ਬਾਰਬਾਡੋਸ 'ਚ ਜਨਮੇ ਮੱਧ ਰਫ਼ਤਾਰ ਦਾ ਇਹ ਗੇਂਦਬਾਜ ਜਲਦ ਹੀ ਇੰਗਲੈਂਡ ਵੱਲੋਂ ਖੇਡਣ ਦੀ ਅਰਹਤਾ ਹਾਸਲ ਕਰ ਲਵੇਗਾ ਕਿਉਂਕਿ ਉਨ੍ਹਾਂ ਨੇ ਇਸ ਦੇਸ਼ ਚ ਸੱਤ ਸਾਲ ਬਿਤਾ ਦਿੱਤੇ ਹਨ। ਉਨ੍ਹਾਂ ਨੇ ਸਭ ਤੋਂ ਛੋਟੇ ਫਾਰਮੇਟ 'ਚ ਟਾਪ ਦੇ ਤਿੰਨ ਗੇਂਦਬਾਜ਼ਾਂ 'ਚ ਆਪਣੇ ਆਪ ਨੂੰ ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ  ਨੂੰ ਵੀ ਸ਼ਾਮਲ ਕੀਤਾ। ਆਈ. ਪੀ. ਐੱਲ 'ਚ ਰਾਜਸਥਾਨ ਰਾਈਲਸ ਦੇ ਵੱਲੋਂ ਖੇਡ ਰਹੇ ਆਰਚਰ ਨੇ ਪੀ. ਟੀ. ਆਈ ਤੋਂ ਕਿਹਾ,  ''ਮੈਨੂੰ ਬੁਮਰਾਹ ਕਾਫ਼ੀ ਪਸੰਦ ਹੈ। ਮੈਂ ਇਸ ਸੂਚੀ 'ਚ ਇਕ ਸਪਿਨਰ ਨੂੰ ਵੀ ਸ਼ਾਮਲ ਕਰਨਾ ਚਾਹਾਂਗਾ ਤੇ ਉਹ ਰਾਸ਼ਿਦ ਖਾਨ ਹੈ। ਇਸ ਤਰ੍ਹਾਂ ਨਾਲ ਹੁਣੇ ਮੈਂ, ਬੁਮਰਾਹ ਤੇ ਰਾਸ਼ਿਦ ਟੀ20 ਕ੍ਰਿਕਟ ਦੇ ਤਿੰਨ ਸਭ ਤੋਂ ਬਿਹਤਰੀਨ ਗੇਂਦਬਾਜ਼ ਹਨ।PunjabKesari
ਹੁਣ ਤੱਕ 82 ਟੀ20 ਮੈਚਾਂ 'ਚ 105 ਵਿਕਟ ਲੈਣ ਵਾਲੇ ਆਰਚਰ ਦਾ ਮੰਨਣਾ ਹੈ ਕਿ ਬੁਮਰਾਹ ਦੇ ਗ਼ੈਰ-ਮਾਮੂਲੀ ਐਕਸ਼ਨ ਦੇ ਕਾਰਨ ਬੱਲੇਬਾਜ਼ ਲਈ ਉਨ੍ਹਾਂ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ। ਆਰਚਰ ਨੇ ਕਿਹਾ, ''ਇੱਥੇ ਤੱਕ ਕਿ ਆਪਣੇ ਐਕਸ਼ਨ ਦੇ ਕਾਰਨ ਉਹ ਬਹੁਤ ਚੱਗੀ ਯਾਰਕਰ ਕਰਦਾ ਹੈ। ਬੁਮਰਾਹ ਦੇ ਕੋਲ ਹੌਲੀ ਰਫ਼ਤਾਰ ਦੀ ਮਾਰਕ ਗੇਂਦ ਹੈ ਜਿਸ 'ਚ ਉਨ੍ਹÎ ਦਾ ਐਕਸ਼ਨ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹÎ ਦਾ ਹੱਥ ਹਰ ਦਿਸ਼ਾ 'ਚ ਜਾਂਦਾ ਹੈ ਤੇ ਅਚਾਨਕ ਉਨ੍ਹਾਂ ਦੀ ਹੌਲੀ ਰਫ਼ਤਾਰ ਦੀ ਗੇਂਦ ਆਉਂਦੀ ਹੈ ਜਿਸ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ।


Related News