ਜਸਪ੍ਰੀਤ ਬੁਮਰਾਹ ਦੇ ਪ੍ਰਦਰਸ਼ਨ ''ਤੇ ਬੋਲੇ ਟਿਮ ਸਾਉਦੀ, ਕਹੀ ਇਹ ਵੱਡੀ ਗੱਲ

Saturday, Feb 22, 2020 - 04:31 PM (IST)

ਜਸਪ੍ਰੀਤ ਬੁਮਰਾਹ ਦੇ ਪ੍ਰਦਰਸ਼ਨ ''ਤੇ ਬੋਲੇ ਟਿਮ ਸਾਉਦੀ, ਕਹੀ ਇਹ ਵੱਡੀ ਗੱਲ

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਕੀਵੀ ਟੀਮ ਨੇ 51 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਇਸ ਦੌਰਾਨ ਟੀਮ ਦੇ ਮੈਂਬਰ ਟਿਮ  ਸਾਊਥੀ ਨੇ ਗੱਲ ਕਰਦੇ ਹੋਏ ਜਸਪ੍ਰੀਤ ਬੁਮਰਾਹ 'ਤੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਲਗਦਾ ਕਿ ਬੁਮਰਾਹ ਦੇ ਨਾਲ ਕੁਝ ਗਲਤ ਹੋ ਰਿਹਾ ਹੈ। ਪਹਿਲੇ ਟੈਸਟ ਦੇ ਦੂਜੇ ਦਿਨ ਬੁਮਰਾਹ ਕੋਈ ਵਿਕਟ ਨਹੀਂ ਲੈ ਸਕਿਆ। ਇਸੇ ਦੇ ਨਾਲ ਹੀ ਭਾਰਤੀ ਤੇਜ਼ ਗੇਂਦਬਾਜ਼ ਕੀਵੀ ਖਿਡਾਰੀਆਂ ਦੇ ਖਿਲਾਫ ਤਿੰਨ ਵਨ-ਡੇ ਮੈਚਾਂ 'ਚ ਵੀ ਵਿਕਟ ਨਹੀਂ ਲੈ ਸਕੇ ਸਨ।
PunjabKesari
ਸਾਊਥੀ ਨੇ ਬੁਮਰਾਹ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਬੁਮਰਾਹ ਦੇ ਨਾਲ ਕੁਝ ਗਲਤ ਹੋ ਰਿਹਾ ਹੈ। ਉਹ ਵਰਲਡ ਕਲਾਸ ਗੇਂਦਬਾਜ਼ ਹਨ ਅਤੇ ਜਦੋਂ ਤੁਹਾਡੇ 'ਚ ਅਜਿਹੀ ਕੁਆਲਿਟੀ ਹੁੰਦੀ ਹੈ ਤਾਂ ਤੁਸੀਂ ਬਿਹਤਰੀਨ ਪਰਫਾਰਮੈਂਸ ਤੋਂ ਦੂਰ ਨਹੀਂ ਹੁੰਦੇ। ਮੈਨੂੰ ਯਕੀਨ ਹੈ ਕਿ ਉਹ ਬਹੁਤ ਮਿਹਨਤ ਕਰ ਰਿਹਾ ਹੈ। ਕੁਝ ਮੈਚਾਂ 'ਚ ਉਸ ਨੇ ਬਿਹਤਰੀਨ ਗੇਂਦਬਾਜ਼ੀ ਦਾ ਅੰਦਾਜ਼ਾ ਪੇਸ਼ ਕੀਤਾ ਹੈ ਪਰ ਉਹ ਵਿਕਟਾਂ ਨਹੀਂ ਲੈ ਸਕਿਆ।
PunjabKesari
ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ ਭਾਰਤ 'ਤੇ 51 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਕੀਵੀ ਟੀਮ ਨੇ ਪੰਜ ਵਿਕਟ ਗੁਆਉਣ ਦੇ ਬਾਅਦ 216 ਦੌੜਾਂ ਬਣਾਈਆਂ ਅਤੇ ਬਾਅਦ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਭਾਰਤ ਨੂੰ 165 'ਤੇ ਰੋਕ ਦਿੱਤਾ। ਭਾਰਤ ਵੱਲੋਂ ਇਸ਼ਾਂਤ ਸ਼ਰਮਾ ਨੇ ਦੂਜੇ ਦਿਨ 3 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ ਟਾਮ ਲਾਥਮ, ਟਾਮ ਬਲੰਡੇਲ ਅਤੇ ਰਾਸ ਟੇਲਰ ਦੇ ਮਹੱਤਵਪੂਰਨ ਵਿਕਟ ਵੀ ਆਪਣੇ ਨਾਂ ਕੀਤੇ।


author

Tarsem Singh

Content Editor

Related News